DOABA TIMES : ਪ੍ਰੀਖਿਆਵਾਂ ਨੂੰ ਨਕਲ ਰਹਿਤ ਨੇਪਰੇ ਚਾੜ੍ਹਨ ਲਈ ਉੱਡਣ ਦਸਤਿਆਂ ਦੀਆਂ 10 ਟੀਮਾਂ ਜ਼ਿਲ੍ਹੇ ਵਿਚ ਲਗਾਈਆਂ ਗਈਆਂ

ਅਫ਼ਸਰ ਸੈਕੰਡਰੀ ਸਿੱਖਿਆ ਨੇ ਕੀਤੀ ਉੱਡਣ ਦਸਤਿਆਂ ਨਾਲ ਮੀਟਿੰਗ
ਮੀਟਿੰਗ ਵਿੱਚ ਉੱਡਣ ਦਸਤਿਆਂ ਨੂੰ ਜ਼ਰੂਰੀ ਨਿਰਦੇਸ਼
ਪਠਾਨਕੋਟ, 14 ਮਾਰਚ 2020 (RAJINDER RAJAN)- ਪਠਾਨਕੋਟ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅਧੀਨ ਅੱਠਵੀਂ ਅਤੇ ਬਾਰਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ  ਚਲ ਰਹੀਆਂ ਹਨ । ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਠਾਨਕੋਟ ਸ.ਬਲਬੀਰ ਸਿੰਘ ਵਲੋਂ ਜ਼ਿਲ੍ਹੇ ਦੇ ਉੱਡਣ ਦਸਤਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਲਈ ਜ਼ਰੂਰੀ ਨਿਰਦੇਸ਼ ਦਿੱਤੇ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਦੱਸਿਆ ਕਿ ਜਿਲ੍ਹੇ ਵਿਚ ਅੱਠਵੀਂ ਦੇ 7976 ਵਿਦਿਆਰਥੀਆਂ ਲਈ 78 ਅਤੇ ਬਾਰਵੀਂ ਦੇ 5996 ਵਿਦਿਆਰਥੀਆਂ ਲਈ ਵੀ 78 ਪ੍ਰੀਖਿਆ ਕੇਂਦਰ ਬਣਾਏ ਗਏ ਹਨ । ਜਿਨ੍ਹਾਂ ਵਿੱਚ ਕੁਲ 13972 ਵਿਦਿਆਰਥੀ ਪ੍ਰੀਖਿਆਵਾਂ ਵਿੱਚ ਬੈਠ ਰਹੇ ਹਨ। ਇਨ੍ਹਾਂ ਪ੍ਰੀਖਿਆਵਾਂ ਨੂੰ ਨਕਲ ਰਹਿਤ ਨੇਪਰੇ ਚਾੜ੍ਹਨ ਲਈ ਉੱਡਣ ਦਸਤਿਆਂ ਦੀਆਂ 10 ਟੀਮਾਂ ਜ਼ਿਲ੍ਹੇ ਵਿਚ ਲਗਾਈਆਂ ਗਈਆਂ ਹਨ ਜੋ ਰੋਜ਼ਾਨਾ ਵੱਖ ਵੱਖ ਕੇਂਦਰਾਂ ਨੂੰ ਚੈੱਕ ਕਰਦੀਆਂ ਹਨ ਅਤੇ ਆਪਣੀ ਰਿਪੋਰਟ ਭੇਜਦੀਆਂ ਹਨ।

ਇਸਤੋਂ ਇਲਾਵਾ ਪ੍ਰੀਖਿਆ ਕੇਂਦਰਾਂ ਵਿਚ ਹਰ ਪੇਪਰ ਲਈ ਨਵਾਂ ਆਬਜ਼ਰਵਰ ਨਿਯੁਕਤ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਕਿਸਮ ਦੀ ਨਕਲ ਦੀ ਗੁੰਜਾਇਸ਼ ਨਾ ਰਹੇ । ਸ.ਬਲਬੀਰ ਸਿੰਘ ਨੇ ਸਮੂਹ ਕੇਂਦਰ ਕੰਟਰੋਲਰ ਨੂੰ ਨਕਲ ਰਹਿਤ ਪ੍ਰੀਖਿਆਵਾਂ ਨੇਪਰੇ ਚਾੜ੍ਹਨ ਦੀ ਸਖਤ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਕੇਂਦਰ ਵਿੱਚ ਕਿਸੇ ਪ੍ਰਕਾਰ ਦੀ ਕੋਤਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਕੇਂਦਰ ਕੰਟਰੋਲਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਆਸ ਪ੍ਰਗਟਾਈ ਕਿ ਜਿਲ੍ਹਾ ਪਠਾਨਕੋਟ ਦਾ ਇਸ ਵਾਰ ਨਤੀਜਾ ਸੌ ਫੀਸਦੀ ਦੇ ਲਗਭਗ ਆਵੇਗਾ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਚੰਗੀਆਂ ਪੁਜੀਸ਼ਨਾਂ ਪ੍ਰਾਪਤ ਕਰਨਗੇ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਇੰਜੀ ਸੰਜੀਵ ਗੌਤਮ, ਕੰਟਰੋਲਰ ਪ੍ਰੀਖਿਆਵਾਂ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਅਮਰੀਕ ਸਿੰਘ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਰਾਜੇਸ਼ਵਰ ਸਲਾਰੀਆ, ਪ੍ਰਿੰਸੀਪਲ ਬਲਵਿੰਦਰ ਸੈਣੀ, ਪ੍ਰਿੰਸੀਪਲ ਬਲਬੀਰ ਸਿੰਘ, ਪ੍ਰਿੰਸੀਪਲ ਹਰਿੰਦਰ ਸਿੰਘ ਸੈਣੀ, ਪ੍ਰਿੰਸੀਪਲ ਵਰਿੰਦਰ ਪਰਾਸ਼ਰ, ਸਟੈਨੋ ਅਰੁਣ ਮਹਾਜਨ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜ਼ਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply