CANADIAN DOABA TIMES : ਹੋਮ ਡਿਲੀਵਰੀ ਕਰਨ ਦੇ ਚਾਹਵਾਨ ਮੋਬਾਇਲ ਨੰਬਰਾਂ ⇓ ‘ਤੇ ਕਰਵਾ ਸਕਦੇ ਨੇ ਰਜਿਸਟਰੇਸ਼ਨ : ਡਿਪਟੀ ਕਮਿਸ਼ਨਰ

-ਕਿਹਾ, ਦੁਕਾਨ ਖੋਲ• ਕੇ ਵਿਕਰੀ ਕਰਨ ਵਾਲੇ ਦੁਕਾਨਦਾਰਾਂ ‘ਤੇ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ  
ਹੁਸ਼ਿਆਰਪੁਰ, 27 ਮਾਰਚ: (ADESH)
ਜ਼ਿਲ•ਾ ਹੁਸ਼ਿਆਰਪੁਰ ਵਿਖੇ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਜੋ ਕਰਿਆਨੇ ਅਤੇ ਕੈਮਿਸਟ ਵਲੋਂ ਕੀਤੀ ਜਾਣ ਵਾਲੀ ਹੋਮ ਡਿਲੀਵਰੀ ਲਈ ਲਿਸਟ ਜਾਰੀ ਕੀਤੀ ਹੈ, ਤੋਂ ਇਲਾਵਾ ਵੀ ਜ਼ਿਲ•ੇ ਵਿੱਚ ਜੇਕਰ ਕੋਈ ਕਰਿਆਨੇ ਅਤੇ ਦਵਾਈਆਂ ਦੀ ਹੋਮ ਡਿਲੀਵਰੀ ਕਰਨਾ ਚਾਹੁੰਦਾ ਹੈ, ਤਾਂ ਕਰ ਸਕਦਾ ਹੈ।
ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ•ੇ ਵਿੱਚ ਕਰਫਿਊ ਲਗਾਇਆ ਗਿਆ ਹੈ ਅਤੇ ਇਸ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਉਨ•ਾਂ ਕਿਹਾ ਕਿ ਆਮ ਜਨਤਾ ਨੂੰ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਸਹੂਲਤ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਉਣ ਲਈ ਚਾਹਵਾਨ ਕਰਿਆਨੇ ਦੇ ਹੋਲ ਸੇਲਰ, ਰਿਟੇਲਰ ਅਤੇ ਕੈਮਿਸਟ ਨੂੰ ਹੋਮ ਡਿਲੀਵਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਇਹ ਫੈਸਲਾ ਜ਼ਿਲ•ਾ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਪੈਦਾ ਹੋਏ ਇਸ ਹਾਲਾਤ ਨਾਲ ਨਜਿੱਠਣ ਲਈ ਜ਼ਿਲ•ਾ ਪ੍ਰਸ਼ਾਸ਼ਨ ਤੁਹਾਡੇ ਨਾਲ ਹੈ, ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ•ਾਂ ਨਾਲ ਹੀ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਘਰਾਂ ਤੋਂ ਬਾਹਰ ਨਾ ਨਿਕਲੇ, ਸਭ ਨੂੰ ਘਰਾਂ ਵਿੱਚ ਹੀ ਹੋਮ ਡਿਲੀਵਰੀ ਰਾਹੀਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ•ਾਂ ਹੋਮ ਡਿਲੀਵਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਕਰਫਿਊ ਦੌਰਾਨ ਜਾਰੀ ਕੀਤੇ ਆਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨੀ ਵੀ ਯਕੀਨੀ ਬਣਾਉਣ।


ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਹੋਮ ਡਿਲੀਵਰੀ ਦੇਣ ਲਈ ਚਾਹਵਾਨ ਕਰਿਆਨੇ ਦੇ ਹੋਲਸੇਲਰ, ਰਿਟੇਲਰ ਅਤੇ ਕੈਮਿਸਟ ਜ਼ਿਲ•ਾ ਰੈਡ ਕਰਾਸ ਸੋਸਾਇਟੀ ਦੇ ਮੋਬਾਇਲ ਨੰਬਰਾਂ 94786-40448 ਅਤੇ 94787-26345 ‘ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ। ਉਨ•ਾਂ ਦੱਸਿਆ ਕਿ ਇਨ•ਾਂ ਨੰਬਰਾਂ ਤੇ ਵਟਸਐਪ ਦੀ ਸੁਵਿਧਾ ਵੀ ਹੈ, ਇਸ ਲਈ ਵਟਸਐਪ ਰਾਹੀਂ ਆਪਣਾ ਨਾਂ, ਏਰੀਆ ਦਾ ਨਾਂ (ਜਿਥੇ ਹੋਮ ਡਿਲੀਵਰੀ ਕੀਤੀ ਜਾਣੀ ਹੈ) ਅਤੇ ਮੋਬਾਇਲ ਨੰਬਰ (ਜਿਸ ਰਾਹੀਂ ਹੋਮ ਡਿਲੀਵਰੀ ਲਈ ਆਰਡਰ ਪ੍ਰਾਪਤ ਕੀਤੇ ਜਾਣੇ ਹਨ) ਸ਼ਾਮਲ ਕੀਤੇ ਜਾਣ। ਉਨ•ਾਂ ਜ਼ੋਰ ਦਿੰਦਿਆਂ ਕਿਹਾ ਕਿ ਹੋਮ ਡਿਲੀਵਰੀ ਕਰਨ ਵਾਲੇ ਦੁਕਾਨਦਾਰ ਜਾਂ ਕੈਮਿਸਟ ਆਪਣੀ ਦੁਕਾਨ ਦਾ ਸ਼ਟਰ ਬੰਦ ਕਰਕੇ ਹੀ ਹੋਮ ਡਿਲੀਵਰੀ ਯਕੀਨੀ ਬਣਾਉਣ, ਤਾਂ ਜੋ ਕੋਈ ਵੀ ਆਮ ਵਿਅਕਤੀ ਕਿਸੇ ਭੁਲੇਖੇ ਵਿੱਚ ਖਰੀਦੋ ਫਰੋਖਤ ਕਰਨ ਲਈ ਨਾ ਆ ਸਕੇ। ਉਨ•ਾਂ ਸਖਤ ਹਦਾਇਤ ਕਰਦਿਆਂ ਕਿਹਾ ਕਿ ਦੁਕਾਨਾਂ ਖੋਲ• ਕੇ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਧਰ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਹੋਮ ਡਿਲੀਵਰੀ ਲਈ ਹਰੇਕ ਚਾਹਵਾਨ ਨੂੰ ਦਿੱਤੇ ਗਏ ਮੌਕੇ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਅਤੇ ਸਥਾਨਕ ਹਲਕਾ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜ਼ਿਲ•ਾ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜ਼ਿਲ•ਾ ਮੈਜਿਸਟਰੇਟ ਵਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਕਾਫ਼ੀ ਦੁਕਾਨਦਾਰਾਂ ਵਲੋਂ ਹੋਮ ਡਿਲੀਵਰੀ ਲਈ ਉਨ•ਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ, ਜਿਸ ਸਦਕਾ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਦੁਕਾਨਦਾਰਾਂ ਨੂੰ ਮਾਨਵਤਾ ਦੀ ਸੇਵਾ ਦਾ ਮੌਕਾ ਦਿੱਤਾ ਗਿਆ ਹੈ। ਉਨ•ਾਂ ਨਾਲ ਹੀ ਇਹ ਵੀ ਅਪੀਲ ਕੀਤੀ ਕਿ ਦੁਕਾਨਾਂ ਖੋਲ• ਕੇ ਵਿਕਰੀ ਬਿਲਕੁੱਲ ਨਾ ਕੀਤੀ ਜਾਵੇ ਅਤੇ ਕਰਫਿਊ ਸਬੰਧੀ ਜਾਰੀ ਆਦੇਸ਼ਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।  

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply