LATEST : ਵੱਧ ਰੇਟ ਤੇ ਸਮਾਨ ਵੇਚਦਾ ਅਗਰ ਕੋਈ ਦੁਕਾਨਦਾਰ ਪਾਇਆ ਗਿਆ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ-ਡਿਪਟੀ ਕਮਿਸ਼ਨਰ

ਵੱਧ ਰੇਟ ਤੇ ਸਮਾਨ ਵੇਚਦਾ ਅਗਰ ਕੋਈ ਦੁਕਾਨਦਾਰ ਪਾਇਆ ਗਿਆ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ-ਡਿਪਟੀ ਕਮਿਸ਼ਨਰ
—- ਕਰਿਆਨਾ, ਸਬਜੀਆਂ ਫਲ ਅਤੇ ਹੋਰ ਜਰੂਰੀ ਸਾਮਾਨ ਦੀਆਂ ਸੇਵਾਵਾਂ ਡੋਰ ਟੂ ਦਿੱਤੀਆਂ ਜਾ ਰਹੀਆਂ ਹਨ
—-ਕਰੋਨਾ ਵਾਈਰਸ ਤੇ ਜਿੱਤ ਪਾਉਂਣ ਲਈ ਬਣਾ ਕੇ ਰੱਖੋਂ ਸੋਸਲ ਡਿਸਟੈਂਟ

ਪਠਾਨਕੋਟ 28 ਮਾਰਚ ( Rajinder Rajan Bureau  Chief ) ਜਿਲ•ਾ ਪਠਾਨਕੋਟ ਵਿੱਚ ਜਿਲ•ਾ ਪ੍ਰਸਾਸਨ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਲੋਕਾਂ ਨੂੰ ਕਰਫਿਓ ਦੋਰਾਨ ਕਰਿਆਨਾਂ, ਦੁੱਧ , ਫਲ ਅਤੇ ਸਬਜੀਆਂ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਿਨ•ਾਂ ਦੁਕਾਨਾਂ ਨੂੰ ਖੋਲਿਆ ਗਿਆ ਹੈ ਅਗਰ ਕੋਈ ਉਨ•ਾਂ ਦੁਕਾਨਾਂ ਤੋਂ ਕੋਈ ਸਮਾਨ ਲੈਣ ਜਾਂਦਾ ਹੈ ਤਾਂ ਇਕੱਲਾ ਹੀ ਜਾਵੇ ਘਰ ਦੇ ਕਿਸੇ ਵੀ ਮੈਂਬਰ ਜਾਂ ਹੋਰ ਸਾਥੀ ਨੂੰ ਨਾਲ ਨਾ ਲੈ ਕੇ ਜਾਵੇ ਤਾਂ ਜੋ ਸੋਸਨ ਡਿਸਟੈਂਸ ਬਣਿਆ ਰਹੇ, ਇਸ ਤੋਂ ਇਲਾਵਾ ਇਸ ਸਮੇਂ ਦੋਰਾਨ ਅਗਰ ਕੋਈ ਵਿਅਕਤੀ ਕੀਮਤਾਂ ਵਿੱਚ ਵਾਧਾ ਕਰਕੇ ਮੁਨਾਫਾ ਕਮਾਉਂਣ ਦਾ ਉਪਰਾਲਾ ਕਰਦਾ ਹੈ ਅਗਰ ਫੜਿਆ ਜਾਂਦਾ ਹੈ ਤਾਂ ਉਸ ਵਿਅਕਤੀ ਖਿਲਾਫ ਕਾਨੂੰਨੀ ਬਣਦੀ ਕਾਰਵਾਈ ਕੀਤੀ ਜਾਵੇਗੀ,ਦੁਕਾਨ ਵੀ ਸੀਲ ਕੀਤੀ ਜਾ ਸਕਦੀ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸ. ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ , ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਜਾਣਕਾਰੀ ਦਿੰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ•ਾ ਪ੍ਰਸਾਸਨ ਦਾ ਉਪਰਾਲਾ ਹੈ ਕਿ ਜਰੂਰੀ ਸਾਮਾਨ ਜਿਵੇ ਕਰਿਆਨਾ, ਸਬਜੀਆਂ ਫਲ ਅਤੇ ਹੋਰ ਜਰੂਰੀ ਸਾਮਾਨ ਦੀਆਂ ਸੇਵਾਵਾਂ ਡੋਰ ਟੂ ਦਿੱਤੀਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਸੇਵਾ ਵਜੋਂ ਐਨ.ਜੀ.ਓ. ਵੱਲੋਂ ਸੇਵਾਵਾਂ ਦੇ ਰਹੇ ਵਲੰਟੀਅਰਾਂ ਕੋਲੋਂ ਇਹ ਸੇਵਾਵਾਂ ਲਈਆਂ ਜਾ ਰਹੀਆਂ ਹਨ ਜੋ ਜਿਲ•ਾ ਪ੍ਰਸਾਸਨ ਵੱਲੋਂ ਜਾਰੀ ਕਰਿਆਨਾਂ ਸਟੋਰ ਤੋਂ ਸਾਮਾਨ ਦੀ ਲਿਸਟ ਆਉਂਣ ਤੋਂ ਬਾਅਦ ਸਮਾਨ ਜਿਸ ਵਿਅਕਤੀ ਵੱਲੋਂ ਸਾਮਾਨ ਦੀ ਮੰਗ ਕੀਤੀ ਹੁੰਦੀ ਉਹ ਸਾਮਾਨ ਉਨ•ਾਂ ਨੋਜਵਾਨਾਂ ਵੱਲੋਂ ਹਰੇਕ ਵਿਅਕਤੀ ਦੇ ਦਰਵਾਜੇ ਤੇ ਹੀ ਇਹ ਸਾਰੀਆਂ ਸੇਵਾਵਾਂ ਦਿੱਤੀ ਜਾ ਰਹੀਆ ਹਨ। ਉਨ•ਾਂ ਕਿਹਾ ਕਿ ਕਰੋਨਾ ਵਾਈਰਸ ਇਸ ਸਮੇਂ ਤੀਸਰੇ ਪੜਾਅ ਵਿੱਚ ਹੈ ਅਤੇ ਇਹ ਪੜਾਅ ਵਿੱਚ ਅਗਰ ਅਸੀਂ ਇਸ ਤੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਜਰੂਰੀ ਹੈ ਕਿ ਸੋਸਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ ਅਤੇ ਇਹ ਤੱਦ ਹੀ ਹੋ ਸਕਦਾ ਹੈ ਜਦ ਅਸੀਂ ਆਪਣੇ ਘਰ•ਾਂ ਅੰਦਰ ਹੀ ਰਹੀਏ ਅਤੇ ਭੀੜ ਤੋਂ ਦੂਰੀ ਬਣਾ ਕੇ ਰੱਖੀਏ। ਉਨ•ਾਂ ਕਿਹਾ ਕਿ ਘਰ•ਾਂ ਵਿੱਚੋਂ ਬਾਹਰ ਨਾ ਨਿਕਲਿਆ ਜਾਵੇ।
ਉਨ•ਾਂ ਕਿਹਾ ਕਿ ਜਨਤਾ ਦੀ ਸੇਵਾ ਲਈ ਜਿਲ•ਾ ਪ੍ਰਸਾਸਨ ਵੱਲੋਂ ਵੱਖ ਵੱਖ ਟੋਲਫ੍ਰੀ ਨੰਬਰ ਜਾਰੀ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਜਨਤਾ ਇਨ•ਾਂ ਟੋਲਫ੍ਰੀ ਨੰਬਰਾਂ ਤੇ ਕਿਸੇ ਵੀ ਤਰ•ਾਂ ਦੀ ਸਿਕਾਇਤ ਹੋਵੇ ਤਾਂ ਦਰਜ ਕਰਵਾ ਸਕਦੇ ਹੋ। ਉਨ•ਾਂ ਕਿਹਾ ਕਿ ਜਿਲ•ਾ ਪ੍ਰਸਾਸਨ ਵੱਲੋਂ ਜਿਲ•ਾ ਖੁਰਾਕ ਤੇ ਸਪਲਾਈ ਕੰਟਰੋਲਰ ਨਾਲ ਮਿਲਕੇ ਹੁਕਮ ਜਾਰੀ ਕੀਤੇ ਗਏ ਹਨ ਕਿ ਕਰਿਆਨਾਂ ਦੀ ਦੁਕਾਨ ਜਾਂ ਹੋਰ ਮੁੱਢਲੀਆਂ ਜਰੁਰਤਾਂ ਦੀਆਂ ਵਸਤੂਆਂ ਨੂੰ ਅਗਰ ਕੋਈ ਦੁਕਾਨਦਾਰ ਨਿਰਧਾਰਤ ਰੇਟ ਤੋਂ ਜਿਆਦਾ ਰੇਟ ਵਿੱਚ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਦੁਕਾਨਦਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਦੇ ਨਾਲ ਹਿਮਾਚਲ ਅਤੇ ਜੰਮੂ ਕਸਮੀਰ ਦੀ ਸਰਹੱਦ ਲਗਦੀ ਹੈ ਅਤੇ ਉਨ•ਾਂ ਸੂਬਿਆਂ ਵਿੱਚ ਕਿਸੇ ਵੀ ਵਿਅਕਤੀ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ , ਉਨ•ਾਂ ਕਿਹਾ ਕਿ ਜਨਤਾ ਨੂੰ ਪ੍ਰੇਸਾਨ ਹੋਣਾ ਪੈ ਰਿਹਾ ਹੈ। ਉਨ•ਾਂ ਕਿਹਾ ਕਿ ਜਨਤਾ ਨੂੰ ਅਪੀਲ ਹੈ ਕਿ ਘਰ•ਾਂ ਅੰਦਰ ਹੀ ਰਹੋ ਅਤੇ ਕਿਤੇ ਵੀ ਬਾਹਰ ਜਾਣ ਤੋਂ ਗੁਰੇਜ ਕਰੋਂ।
ਉਨ•ਾਂ ਹਦਾਇਤ ਕਰਦਿਆਂ ਕਿਹਾ ਕਿ ਪਠਾਨਕੋਟ ਵਿੱਚ ਜਿਨ•ਾਂ ਲੋਕਾਂ ਦੇ ਵਲੰਟੀਅਰ ਪਾਸ ਬਣਾਏ ਗਏ ਹਨ ਉਨ•ਾਂ ਨੂੰ ਵੀ ਅਪੀਲ ਹੈ ਕਿ ਉਹ ਘਰ ਤੋਂ ਬਾਹਰ ਤੱਦ ਹੀ ਨਿਕਲਣ ਜਦੋਂ ਕੋਈ ਕੰਮ ਹੋਵੇ ਜਾਂ ਡਿਊਟੀ ਲੱਗੀ ਹੋਵੇ। ਇਸ ਤੋਂ ਇਲਾਵਾ ਅਗਰ ਕੋਈ ਵਲੰਟੀਅਰ ਬਾਹਰ ਬਿਨ•ਾਂ ਕਿਸੇ ਕਾਰਨ ਘੁਮਦਿਆਂ ਪਾਇਆ ਗਿਆ ਤਾਂ ਉਸ ਵਲੰਟੀਅਰ ਦਾ ਪਾਸ ਵੀ ਰੱਦ ਕਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਦੇ ਵੱਖ ਵੱਖ ਖੇਤਰਾਂ ਦੇ ਲਈ ਵੱਖ ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪਹਿਲਾ ਤੋਂ ਹੀ ਤਿਆਰੀ ਕੀਤੀ ਜਾ ਸਕੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply