ਜਥੇਦਾਰ ਸੁਖਦੇਵ ਸਿੰਘ ਭੌਰ ਅਤੇ ਡੇਰਾ ਬੱਲਾ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੇ ਮੁਲਾਕਾਤ ਕਰਕੇ ਵਿਵਾਦ ਸੁਲਝਾਇਆ

-ਆਪਸੀ ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ ਵਿਵਾਦ ਸੁਲਝਿਆ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਸੁਰਜੀਤ ਸਿੰਘ ਸੈਣੀ)  ਬੀਤੇ ਦਿਨੀਂ ਬਰਗਾੜੀ ਮੋਰਚੇ ਤੇ ਬੋਲਦਿਆਂ ਜਥੇਦਾਰ  ਸੁਖਦੇਵ ਸਿੰਘ ਭੌਰ  ਨੇ ਡੇਰਾ ਬੱਲਾਂ ਪ੍ਰਤੀ ਕੁਝ ਲਫਜ ਜਾਣੇ ਅਣਜਾਣੇ ਬੋਲ ਦਿੱਤੇ ਸਨ ਜਿਸ ਨਾਲ ਕਾਫੀ ਵਿਵਾਦ ਹੋਇਆ ਸੀ। ਇਸ ਮਸਲੇ ਨੂੰ ਸੁਲਝਾਉਂਦਿਆਂ ਜਥੇਦਾਰ ਭੌਰ ਨੇ ਅਫਸੋਸ ਜਾਹਿਰ ਕੀਤਾ ਹੈ ਤੇ ਆਪਸੀ ਭਾਈਚਾਰਿਕ ਸਾਂਝ ਦੀ ਗੱਲ ਕੀਤੀ ਹੈ।

ਪਿਛਲੇ ਦਿਨੀਂ ਬਰਗਾੜੀ ਮੋਰਚੇ ਤੇ ਬੋਲਦਿਆਂ ਜਥੇਦਾਰ ਸੁਖਦੇਵ ਸਿੰਘ ਭੌਰ ਹੋਣਾ ਨੇ ਅਣਜਾਣੇ ਵਿੱਚ ਕੁਝ ਸ਼ਬਦ ਅਜਿਹੇ ਕਹਿ ਦਿੱਤੇ ਸਨ ਜਿਸ ਕਾਰਨ ਡੇਰਾ ਬੱਲਾ ਦੇ ਸ਼ਰਧਾਂਲੂਆਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ। ਇਸੇ ਸੰਬੰਧ ਵਿਚ ਅੱਜ ਸੰਤ ਸਰਬਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਵਿਖੇ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਡੇਰਾ ਬੱਲਾ ਦੇ ਮੁਖੀ ਸੰਤ ਨਰੰਜਣ ਦਾਸ ਜੀ , ਸੰਤ ਸੁਰਿੰਦਰ ਦਾਸ ਜੀ ,  ਸਤਪਾਲ ਜੱਸੀ, ਸਮਿੱਤਰ ਸਿੰਘ ਸੀਕਰੀ, ਸੋਮਨਾਧ ਬੈਸ, ਰਣਜੀਤ ਸਿੰਘ ਬਬਲੂ , ਵਿਕਾਸ ਹੰਸ, ਸੁਰੀਦੰਰ ਸਿੰਘ ਪੱਪੀ, ਜੱਸੀ ਤੱਲਹਨ, ਐਮ ਸੀ ਧਿਆਨ ਚੰਦ ਧਿਆਨਾ, ਡਾ ਕੁਲਵੰਤ ਕੌਰ, ਸ਼੍ਰੀ ਪਰਮਜੀਤ ਮਹਿਮੀ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਦਲ ਖਾਲਸਾ ਆਗੂ ਹਰਚਰਨਜੀਤ ਸਿੰਘ ਧਾਮੀ, ਐਡਵੋਕੇਟ ਜਸਵਿੰਦਰ ਸਿੰਘ, ਸ ਗੁਰਦੀਪ ਸਿੰਘ ਕਾਲਕੱਟ, ਰਣਵੀਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ। ਦੋਵਾਂ ਧਿਰਾਂ ਨੇ ਆਪਸੀ ਭਾਈਚਾਰੇ ਅਤੇ ਸਾਝ ਨੂੰ ਮੁੱਖ ਰੱਖਦਿਆਂ ਬਹੁਤ ਹੀ ਗੰਭੀਰਤਾ ਅਤੇ ਸੁਹਿਰਦਤਾ ਨਾਲ ਵਿਚਾਰ ਵਟਾਂਦਰਾ ਕਰਕੇ ਮਾਮਲੇ ਨੂੰ ਨਜਿੱਠਆ ਅਤੇ ਅੱਗੇ ਤੋਂ ਭਾਈਚਾਰਕ ਸਾਂਝ ਨੂੰ ਹੋਰ ਵੀ ਪੱਕਾ ਕਰਦਿਆਂ ਇਕੱਠੇ ਹੋ ਕੇ ਦੁਸ਼ਮਣ ਤਾਕਤਾਂ ਦਾ ਮੁਕਾਬਲਾ ਕਰਨ ਦਾ ਫੈਸਲਾ ਕੀਤਾ ।

Related posts

Leave a Reply