ਬਿਜਲੀ ਸਪਲਾਈ ਚਾਲੂ ਰੱਖਣ ਲਈ 50% ਕਰਫਿਊ ਪਾਸ ਬਿਜਲੀ ਕਰਮਚਾਰੀਆਂ ਲਈ ਜਾਰੀ, ਗੜ੍ਹਦੀਵਾਲਾ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ- ਉੱਪ ਮੰਡਲ ਅਫ਼ਸਰ ਠਾਕਰ ਕੁਲਦੀਪ ਸਿੰਘ

ਗੜ੍ਹਦੀਵਾਲਾ/ ਹੁਸ਼ਿਆਰਪੁਰ (ADESH PARMINDER SINGH)ਪੰਜਾਬ ਰਾਜ ਪਾਵਰਕਾਮ ਲਿਮਟਿਡ ਗੜਦੀਵਾਲਾ ਅਤੇ ਯੂਨੀਅਨ ਲੀਡਰ ਇਕਬਾਲ ਸਿੰਘ ਕੋਕਲਾ ਅਨੁਸਾਰ ਬਿਜਲੀ ਸਪਲਾਈ ਚਾਲੂ ਰੱਖਣ ਲਈ 50% ਕਰਫਿਊ ਪਾਸ ਕਰਮਚਾਰੀਆਂ ਲਈ ਜਾਰੀ ਕਰ ਦਿੱਤੇ ਗਏ ਹਨ ਅਤੇ ਦਫ਼ਤਰੀ ਹੁਕਮ  ਰਾਹੀਂ ਗੜ੍ਹਦੀਵਾਲਾ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਬਿਜਲੀ ਕਰਮਚਾਰੀਆਂ ਨੂੰ ਰੋਕਿਆ ਨਾ ਜਾਵੇ ਤਾਂ ਜੋ ਬਿਜਲੀ ਸਪਲਾਈ ਕਿਤੇ ਪ੍ਰਭਾਵਿਤ ਹੋਵੇ ਤਾਂ ਉਸ ਨੂੰ ਮੁਲਾਜ਼ਮ ਠੀਕ ਕਰ ਸਕਣ ਤੇ CURFEW ਦੇ ਦੌਰਾਨ ਲੋਕ ਆਪਣੇ ਘਰਾਂ ਵਿੱਚ ਆਰਾਮ ਨਾਲ ਟੀ ਵੀ ਦੇਖ ਸਕਣ.

ਉਨ੍ਹਾਂ ਨੇ ਜ਼ਿੰਮੀਦਾਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਖੇਤਾਂ ਵਿੱਚੋਂ 11 ਕੇਵੀ ਲਾਈਨ ਤੇ ਲੱਗਾ ਸਵਿੱਚ ਤੇ ਟਰਾਂਸਫਾਰਮਰ ਹੇਠੋਂ ਕਣਕ ਵੱਢ ਕੇ ਖੇਤ ਵਿੱਚ ਵਾਹ ਦਿੱਤੀ ਜਾਵੇ ਤਾਂ ਜੋ ਬਿਜਲੀ ਸਪਾਰਕ ਹੋਣ ਨਾਲ ਸੋਨੇ ਵਰਗੀ ਪਾਲੀ ਫਸਲ ਅੱਗ ਲੱਗਣ ਨਾਲ ਖਰਾਬ ਨਾ ਹੋ ਸਕੇ. ਇਕਬਾਲ ਸਿੰਘ ਕੋਕਲਾਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਸਰਕਾਰ ਦੁਆਰਾ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਏ ਅਤੇ ਅਤੇ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਕੰਮ ਦੇ ਮੌਕੇ ਸੋਸ਼ਲ ਡਿਸਟੈਂਸ, ਸਮਾਜਿਕ ਦੂਰੀ ਬਣਾਈ ਰੱਖਣ ਤਾਂ ਜੋ CORONA ਵਾਇਰਸ ਨਾ ਫੈਲੇ.  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply