ਕਰੋਨਾ ਪਾਜੀਟਿਵ ਪ੍ਰਭਾਵਿਤ ਤਿੰਨੋਂ ਖੇਤਰਾਂ ਨੂੰ ਪਲਾਨਿੰਗ ਕਰ ਕੇ ਕੀਤਾ ਗਿਆ ਸੀਲ-ਡਿਪਟੀ ਕਮਿਸ਼ਨਰ


ਪਠਾਨਕੋਟ, 11 ਅਪ੍ਰੈਲ (RAJINDER RAJAN BUREAU CHIEF)

ਪੰਜਾਬ ਸਰਕਾਰ ਵੱਲੋਂ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਦੇ ਲਈ ਕਰਫਿਓ ਜਾਰੀ ਕੀਤਾ ਹੋਇਆ ਹੈ ਅਤੇ ਇਸ ਸਮੇਂ ਬੀਮਾਰੀ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਸੋਸਲ ਡਿਸਟੈਂਸ ਤੇ ਅਮਲ ਕਰਨਾ ਬਹੁਤ ਹੀ ਜਰੂਰੀ ਹੈ ਤੱਦ ਹੀ ਅਸੀਂ ਕਰੋਨਾ ਬੀਮਾਰੀ ਦੇ ਵਿਸਥਾਰ ਨੂੰ ਰੋਕ ਸਕਦੇ ਹਾਂ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਪਠਾਨਕੋਟ ਵਿੱਚ ਹੁਣ ਤੱਕ ਕਰੀਬ 15 ਕੇਸ ਪਾਜੀਟਿਵ ਆਏ ਹਨ। ਜਿਸ ਵਿੱਚ ਪਹਿਲਾ ਸੁਜਾਨਪੁਰ ਨਿਵਾਸੀ ਰਾਜ ਰਾਣੀ ਦਾ ਕੇਸ ਸੀ ਜਿਸ ਦੀ ਸੰਪਰਕ ਹਿਸਟਰੀ ਤੇ ਕੰਮ ਕਰਦਿਆਂ 14 ਕੇਸ ਲੱਭੇ ਗਏ ਸਨ ਉਨ•ਾਂ ਵਿੱਚ ਉਨ•ਾਂ ਦੇ ਪਰਿਵਾਰਿਕ ਮੈਂਬਰ ਜਾਂ ਘਰ ਵਿੱਚ ਕੰਮ ਕਰਨ ਵਾਲੀ ਮਹਿਲਾ ਆਦਿ ਦੇ ਸੰਪਰਕ ਲੱਭ ਕੇ ਇਹ 14 ਕੇਸ ਸਾਹਮਣੇ ਆਏ ਹਨ। ਜੋ ਇਸ ਪਰਿਵਾਰ ਨਾਲ ਸਬੰਧਤ ਸਨ। ਕੱਲ ਇੱਕ ਅਚਾਨਕ ਕੇਸ ਪਠਾਨਕੋਟ ਦਾ ਰਾਜ ਕੁਮਾਰ ਸਪੁੱਤਰ ਸ੍ਰੀ ਲਾਲ ਚੰਦ  ਜੋ ਮੁਹੱਲਾ ਅਨੰਦਪੁਰ ਰੜ•ਾਂ ਦਾ ਹੈ ਅਤੇ ਅਖਬਾਰ ਵੰਡਣ ਦਾ ਕੰਮ ਕਰਦਾ ਹੈ ਅਤੇ ਇਹ ਸਿਵਲ ਹਸਪਤਾਲ ਵਿੱਚ ਚੈਕਅੱਪ ਲਈ ਆਇਆ ਸੀ ਅਤੇ ਕਰੋਨਾ ਪਾਜੀਟਿਵ ਪਾਇਆ ਗਿਆ। ਇਨ•ਾਂ ਦੇ ਸੰਪਰਕ ਲੱਭੇ ਜਾ ਰਹੇ ਹਨ ਕਿ ਇਹ ਕੇਸ ਦੀ ਕੀ ਹਿਸਟਰੀ ਹੈ। ਇਸ ਲਈ ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਡਾਕਟਰਾਂ ਦੀ ਟੀਮ ਬਣਾ ਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤਰ•ਾਂ ਨਾਲ ਸਾਡੇ ਸਾਹਮਣੇ ਪਹਿਲਾ ਕੇਸ ਰਾਜ ਰਾਣੀ ਦਾ ਸੀ ਜੋ ਕਿ ਸੇਖਾ ਮੁਹੱਲਾ ਸੁਜਾਨਪੁਰ ਅਤੇ ਦੂਸਰਾ ਕੇਸ ਰਾਜ ਰਾਣੀ ਦਾ ਪੋਤਾ ਜੋ ਹੈ ਉਸ ਦਾ ਸਹੁਰਾ ਪਰਿਵਾਰ ਜੋ ਜੁਗਿਆਲ ਨਿਵਾਸੀ ਹੈ ਇਨ•ਾਂ ਕਲਸਟਰਾਂ ਨੂੰ ਪੂਰੀ ਤਰ•ਾਂ ਸੀਲ ਕੀਤਾ ਗਿਆ ਸੀ ਅਤੇ ਕਰਫਿਓ ਪੂਰਨ ਤੋਰ ਤੇ ਲਾਗੂ ਕਰਵਾਇਆ ਗਿਆ ਹੈ। ਇਨ•ਾਂ ਖੇਤਰਾਂ ਵਿੱਚ ਆਮ ਆਵਾਜਾਈ ਤੇ ਪੂਰਨ ਤੋਰ ਤੇ ਪਾਬੰਦੀ ਲਗਾਈ ਗਈ ਹੈ ਡਾਕਟਰਾਂ ਵੱਲੋਂ ਸਰਵੇ ਵੀ ਕੀਤਾ ਜਾ ਰਿਹਾ ਹੈ।  ਇਸ ਤੋਂ ਬਾਅਦ ਤੀਸਰਾ ਪਵਾਇੰਟ ਅਨੰਦਪੁਰ ਰੜ•ਾਂ ਬਣਿਆ ਹੈ ਜਿਸ ਨੂੰ ਇੱਕ ਪਲਾਨ ਬਣਾ ਕੇ ਸੀਲ ਕੀਤਾ ਗਿਆ ਹੈ ਅਤੇ ਡਾਕਟਰਾਂ ਦੀ ਟੀਮ ਵੱਲੋਂ ਮੈਡੀਕਲ ਸਰਵੇ ਵੀ ਕੀਤਾ ਜਾ ਰਿਹਾ ਹੈ।
ਉਨ•ਾਂ ਦੱਸਿਆ ਕਿ ਪਿਛਲੇ ਦਿਨਾਂ ਦੋਰਾਨ ਇਹ ਅਪੀਲ ਕੀਤੀ ਗਈ ਸੀ ਕਿ ਅਗਰ ਕਿਸੇ ਵਿਅਕਤੀ ਨੂੰ ਖਾਂਸੀ, ਨਜਲਾ, ਸਾਹ ਦੀ ਸਮੱਸਿਆ, ਸਿਰ ਦਰਦ, ਬੁਖਾਰ ਆਦਿ ਕਰੋਨਾਂ ਦੇ ਲੱਛਣ ਆਉਂਦੇ ਹਨ ਤਾਂ ਜਿਲ•ੇ ਅੰਦਰ ਬਣਾਏ ਕੰਟਰੋਲ ਰੂਮ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਉਸ ਵਿਅਕਤੀ ਨੂੰ ਸਿਹਤ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਣ। ਉਨ•ਾਂ ਕਿਹਾ ਕਿ ਕਿਸੇ ਵੀ ਗੱਲ ਨੂੰ ਅਗਰ ਲੁਕਾਇਆ ਜਾਂਦਾ ਹੈ ਤਾਂ ਉਸ ਨਾਲ ਸਮੱਸਿਆ ਹੋਰ ਵੀ ਵੱਧ ਸਕਦੀ ਹੈ।
ਉਨ•ਾਂ ਕਿਹਾ ਕਿ ਇਹ ਇੱਕ ਬੀਮਾਰੀ ਹੈ ਪਰ ਦੇਖਣ ਵਿੱਚ ਆਇਆ ਹੈ ਕਿ ਸਮਾਜਿੱਕ ਤੋਰ ਤੇ ਪੀੜਤ ਪਰਿਵਾਰ ਨਾਲ ਲੋਕਾਂ ਦਾ ਵਿਵਹਾਰ ਬਦਲ ਰਿਹਾ ਹੈ, ਪਰ ਇਨਸਾਨੀਅਤ ਦੇ ਨਾਤੇ ਸਾਡਾ ਇਹ ਫਰਜ ਬਣਦਾ ਹੈ ਕਿ ਪੀੜਤ ਵਿਅਕਤੀ ਦੀ ਮਦਦ ਕੀਤੀ ਜਾਵੇ ਅਸੀਂ ਸਾਰੇ ਸਮਾਜ ਅੰਦਰ ਰਹਿੰਦੇ ਹਾਂ ਅਤੇ ਇਹ ਬੀਮਾਰੀ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਸਾਡਾ ਫਰਜ ਬਣਦਾ ਹੈ ਕਿ ਇਕੱਠੇ ਹੋ ਕੇ ਮਿਲ ਜੁਲ ਕੇ ਬੀਮਾਰੀ ਨਾਲ ਲੜਾਈ ਕਰੀਏ ਅਤੇ ਇਸ ਬੀਮਾਰੀ ਤੇ ਜਿੱਤ ਪ੍ਰਾਪਤ ਕਰੀਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply