ਆਓ ਮਿਲ ਕੇ ਕਰੀਏ ਕਰੋਨਾ ਖਿਲਾਫ ਸੁਰੂ ਕੀਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ : ਡਿਪਟੀ ਕਮਿਸ਼ਨਰ


ਪਠਾਨਕੋਟ, 9 ਜੂਨ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਵਿੱਚ  ਮਿਸ਼ਨ ਫਤਿਹ ਦੀ ਕਾਮਯਾਬੀ ਲਈ ਲੋਕਾਂ ਨੂੰ ਜਾਗਰੁਕ ਕਰਨ ਦੇ ਨਾਲ ਨਾਲ ਮਾਨਸਿਕ ਤੌਰ ਤੇ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ  ਪੰਜਾਬ ਸਰਕਾਰ ਦਾ ਇੱਕ ਹੀ ਉਦੇਸ ਹੈ ਕਿ ਪੰਜਾਬ ਨੂੰ ਕਰੋਨਾ ਮੁਕਤ ਬਣਾ ਕੇ ਮਨੁੱਖੀ ਜੀਵਨ ਦੀ ਰੱਖਿਆ ਕੀਤੀ ਜਾਵੇ ਅਤੇ ਇਸ ਮਹਾਂਮਾਰੀ ਨੂੰ ਰੋਕਣ ਲਈ ਜਿਲਾ ਪ੍ਰਸਾਸ਼ਨ ਦਾ ਸਾਥ ਦਿੰਦੇ ਹੋਏ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਸ ਮਹਾਂਮਾਰੀ ਉਪਰ ਕਾਬੂ ਪਾਇਆ ਜਾ ਸਕੇ।

ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨਾਂ ਕਿਹਾ ਕਿ ਕਰੋਨਾ ਤੇ ਕਾਬੂ ਤੱਦ ਹੀ ਪਾਇਆ ਜਾ ਸਕਦਾ ਹੈ ਅਗਰ ਅਸੀਂ ਸਿਹਤ ਵਿਭਾਗ ਦੀਆਂ ਅਤੇ ਜਿਲਾ ਪ੍ਰਸਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ।   ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ  ਇਸ ਅੋਖੀ ਘੜੀ ਵਿੱਚੋਂ ਜਦੋਂ ਪੂਰੀਆਂ ਦੁਨੀਆ ਗੁਜਰ ਰਹੀ ਹੈ ਉਸ ਸਮੇਂ ਹਰੇਕ ਨਾਗਰਿਕ ਦੀ ਜਿਮੇਦਾਰੀ ਬਣਦੀ ਹੈ ਕਿ ਉਹ ਸਰਕਾਰ ਦੁਆਰਾ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਤਾਂ ਜੋ ਕਰੋਨਾ ਵਾਇਰਸ ਨੂੰ  ਕੰਟਰੋਲ ਕੀਤਾ ਜਾ ਸਕੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਪਿੱਛੇ ਇੱਕ ਹੀ ਉਦੇਸ ਹੈ ਕਿ ਪੰਜਾਬ ਨੂੰ ਕਰੋਨਾ ਮੁਕਤ ਕੀਤਾ ਜਾਵੇ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਾਸਕ ਪਾਉਂਣ, ਵਾਰ ਵਾਰ ਹੱਥਾਂ ਨੂੰ ਸਾਫ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਲਈ ਜੋਰ ਦਿੱਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਇਨਾਂ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਉਨਾਂ ਕਿਹਾ ਕਿ ਅਸੀਂ  ਆਪਣੇ ਸਮਾਜ ਅਤੇ ਪਰਿਵਾਰ ਪ੍ਰਤੀ ਜਿਮੇਦਾਰੀ ਨੂੰ ਸਮਝੀਏ ਅਤੇ ਘਰ ਤੋਂ ਨਿਕਲਣ ਲੱਗਿਆ ਮਾਸਕ ਜਾਂ ਪਰਨੇ ਆਦਿ ਦਾ ਪ੍ਰਯੋਗ ਜਰੂਰ ਕਰੀਏ। ਉਨਾਂ ਕਿਹਾ ਕਿ ਘਰਾਂ ਦੇ ਆਸ ਪਾਸ ਸਾਫ ਸਫਾਈ ਰੱਖੋਂ ਅਤੇ ਅਗਰ ਕਿਸੇ ਵਿਅਕਤੀ ਜਾਂ ਹੋਰ ਪਰਿਵਾਰਿਕ ਮੈਂਬਰ ਨੂੰ ਕਿਸੇ ਤਰ੍ਰਾਂ ਦੀ ਬੀਮਾਰੀ ਦੇ ਲੱਛਣ ਨਜਰ ਆਉਂਦੇ ਹਨ ਤਾਂ ਬਿਨਾਂ ਦੇਰੀ ਕੀਤੇ ਸਿਹਤ ਵਿਭਾਗ ਨਾਲ ਸੰਪਰਕ ਕਰੋ।

Advertisements

ਉਨਾਂ ਕਿਹਾ ਕਿ ਆਪਣੀ ਨਿਗਰਾਨੀ ਹੀ ਆਪਣੀ ਸੂਰੱਖਿਆ ਹੈ।ਉਨਾਂ ਕਿਹਾ ਕਿ ਆਓ ਸਾਰੇ ਮਿਲ ਕੇ ਇਹ ਪ੍ਰਣ ਕਰੀਏ ਕਿ ਮਾਸਕ ਦਾ ਪ੍ਰਯੋਗ ਅਤੇ ਸੋਸਲ ਡਿਸਟੈਂਸ ਨੂੰ ਬਣਾਈ ਰੱਖਾਂਗੇ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਾਂਗੇ ।   ਉਨਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਕਰੋਨਾ ਵਾਇਰਸ ਨਾਲ ਨਿਪਟਣ ਲਈ ਪੂਰੇ ਇੰਤਜਾਮ ਕੀਤੇ ਗਏ ਹਨ ਅਤੇ ਕਰੋਨਾ ਪੀੜਤਾਂ ਦਾ ਸਰਕਾਰ ਵੱਲੋਂ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਲੋਕ ਜੇਕਰ ਪ੍ਰਸਾਸਨ ਦਾ ਪੂਰਾ ਸਹਿਯੋਗ ਦੇਣਗੇ ਤਾਂ ਹੀ ਇਸ ਬਿਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply