ਰਾਤ ਸਮੇਂ ਕਰਫਿਉ ਦੀ ਉਲਘੰਨਾ ਕਰਨ ਵਾਲੇ 12 ਵਿਅਕਤੀਆ ਦੇ ਖਿਲਾਫ ਵੱਖ ਵੱਖ ਧਰਾਵਾ ਤਹਿਤ 8 ਮੁਕੱਦਮੇ ਦਰਜ

ਰਾਤ ਸਮੇਂ ਕਰਫਿਉ ਦੀ ਉਲਘੰਨਾ ਕਰਨ ਵਾਲੇ 12 ਵਿਅਕਤੀਆ ਦੇ ਖਿਲਾਫ ਵੱਖ ਵੱਖ ਧਰਾਵਾ ਤਹਿਤ 8 ਮੁਕੱਦਮੇ ਦਰਜ

ਐਸ.ਆਈ.ਮਨਦੀਪ ਸਲਗੋਤਰਾ ਨੇ ਆਪਣਾ ਬਲੱਡ ਪਲਾਜਮਾ ਬਾਕੀ ਮਰੀਜਾ ਦੇ ਇਲਾਜ ਲਈ ਕੀਤਾ ਦਾਨ

ਇੱਕ ਵਿਅਕਤੀ ਵੱਲੋ ਦਾਨ ਕੀਤੇ ਗਏ ਪਲਾਜਮਾ ਨਾਲ ਕੋਵਿਡ – 19 ਨਾਲ ਗ੍ਰਸਤ 3 ਮਰੀਜਾ ਦਾ ਕੀਤਾ ਜਾ ਸਕਦਾ ਇਲਾਜ

ਪਠਾਨਕੋਟ,18 ਜੁਲਾਈ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਮਾਨਯੋਗ ਸ੍ਰੀ ਦੀਪਕ ਹਿਲੋਰੀ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜਿਲਾ ਪਠਾਨਕੋਟ ਵਿੱਚ ਕੋਵਿਡ-19 ਮਹਾਮਾਰੀ ਤੋ ਬਚਣ ਲਈ ਪੰਜਾਬ ਸਰਕਾਰ ਵੱਲੋ ਜਾਰੀ ਹੋਈਆ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਮਿਤੀ 17/18-7-2020 ਦੀ ਰਾਤ ਸਮੇਂ ਕਰਫਿਉ ਦੀ ਉਲੰਘਣਾ ਕਰਨ ਵਾਲੇ 12 ਵਿਅਕਤੀਆ ਦੇ ਖਿਲਾਫ 8 ਮੁਕੱਦਮੇ ਵੱਖ ਵੱਖ ਧਰਾਵਾ ਅਧੀਨ ਦਰਜ ਰਜਿਸਟਰ ਕੀਤੇ ਗਏ ਹਨ।

ਜਿਨ੍ਹਾਂ ਵਿੱਚੋ ਥਾਣਾ ਡਵੀਜਨ ਨੰਬਰ 1 ਪਠਾਨਕੋਟ ਵਿੱਚ 1 ਮੁਕੱਦਮਾ ਬਰਖਿਲਾਫ ਮੁਨੀਸ਼ ਮਹਾਜਨ ਪੁੱਤਰ ਲੇਟ ਸ਼ਾਮ ਲਾਲ ਮਹਾਜਨ ਵਾਸੀ ਚਾਰ ਮਰਲਾ ਕੂਆਟਰ ਪਠਾਨਕੋਟ, ਥਾਣਾ ਡਵੀਜਨ ਨੰਬਰ 2 ਪਠਾਨਕੋਟ ਵਿੱਚ 1 ਮੁਕੱਦਮਾ ਬਰਖਿਲਾਫ ਮਨੋਹਰ ਲਾਲ, ਸਾਹਿਲ ਪੁੱਤਰਾਨ ਸਾਂਝੀ ਰਾਮ ਵਾਸੀਆਨ ਅੰਗੂਰਾ ਵਾਲਾ ਬਾਗ ਪਠਾਨਕੋਟ, ਥਾਣਾ ਸ਼ਾਹਪੁਰਕੰਡੀ ਵਿੱਖੇ 1 ਮੁਕੱਦਮਾ ਬਰਖਿਲਾਫ ਦੀਪਕ ਸ਼ਰਮਾ ਪੁੱਤਰ ਸੁਰਿੰਦਰ ਮੋਹਨ ਵਾਸੀ ਸ਼ਾਹਪੁਰਕੰਡੀ, ਥਾਣਾ ਨੰਗਲਭੂਰ ਵਿਖੇ 2 ਮੁਕੱਦਮੇ ਬਰਖਿਲਾਫ ਸਲਿੰਦਰ ਸਿੰਘ ਪੁੱਤਰ ਪ੍ਰਸ਼ਨ ਸਿੰਘ ਵਾਸੀ ਪਿੰਡ ਅਬਾਦਗੜ, ਰਾਜਾ ਰਾਮ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਮੀਰਥਲ, ਗੁਰਮੀਤ ਸਿੰਘ ਪੁੱਤਰ ਬੂਟਾ ਰਾਮ ਵਾਸੀ ਪਿੰਡ ਸੁੰਦਰਪੂਰੀਆ ਮੁੱਹਲਾ ਕਲਾਨੋਰ ਜਿਲਾਂ ਗੁਰਦਾਸਪੁਰ ਹਾਲ ਰਾਧਾਂ ਸੁਆਮੀ ਢਾਬਾ ਮੀਰਥਲ, ਥਾਣਾ ਮਾਮੂੰਨ ਕੈਂਟ ਵਿਖੇ 1 ਮੁਕੱਦਮਾ ਬਰਖਿਲਾਫ ਕੁਲਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਨਡਾਲਾ ਜਿਲਾਂ ਕਪੂਰਥਲਾ, ਤਿਲਕ ਰਾਜ ਪੁੱਤਰ ਮਾਨਕ ਰਾਮ ਵਾਸੀ ਨਹੋਲ ਚੰਬਾ ਹਿਮਾਚਲ ਪ੍ਰਦੇਸ ਹਾਲ ਕਿਰਾਏਦਾਰ ਸਿੰਬਲ ਚੋਕ ਪਠਾਨਕੋਟ, ਥਾਣਾ ਸੁਜਾਨਪੁਰ ਵਿਖੇ 1 ਮੁਕੱਦਮਾ ਬਰਖਿਲਾਫ ਕੁਲਦੀਪ ਕੁਮਾਰ ਪੁੱਤਰ ਕਿ੍ਰਸ਼ਨ ਚੰਦ ਵਾਸੀ ਵਾਰਡ ਨੰਬਰ 1 ਕਸ਼ਮੀਰੀ ਮੁੱਹਲਾ ਪਠਾਨਕੋਟ, ਥਾਣਾ ਧਾਰਕਲਾਂ ਵਿਖੇ  1 ਮੁਕੱਦਮਾ ਬਰਖਿਲਾਫ ਹਰਦੀਪ ਸਿੰਘ ਪੁੱਤਰ ਰਘੂਬੀਰ ਸਿੰਘ, ਰਵੀ ਕੁਮਾਰ ਪੁੱਤਰ ਸਰਦਾਰੀ ਲਾਲ ਵਾਸੀਆਨ ਪਿੰਡ ਉੱਚਾ ਥੱੜਾ ਥਾਣਾ ਧਾਰ ਕਲਾਂ ਦਰਜ ਰਜਿਸਟਰ ਕੀਤੇ ਗਏ ਹਨ।

ਇਸ ਤੋ ਇਲਾਵਾ ਜਿਲਾਂ ਪਠਾਨਕੋਟ ਦੀ ਪੁਲਿਸ ਕੋਵਿਡ 19 ਦੋਰਾਨ ਫਰੰਟ ਲਾਇਨ ਤੇ ਬਹੁਤ ਹੀ ਮਿਹਨਤ ਨਾਲ ਆਪਣੀ ਡਿਉਟੀ ਨਿਭਾ ਰਹੀ ਹੈ। ਡਿਉੁਟੀ ਦੋਰਾਨ ਐਸ.ਆਈ. ਮਨਦੀਪ ਸਲਗੋਤਰਾ ਮੁੱਖ ਅਫਸਰ ਥਾਣਾ ਡਵੀਜਨ ਨੰਬਰ 1 ਪਠਾਨਕੋਟ ਜੋ ਕਿ ਕੋਵਿਡ -19 ਦੀ ਬਿਮਾਰੀ ਨਾਲ ਗ੍ਰਸ਼ਤ ਹੋਏ ਸਨ ਹੁਣ ਠੀਕ ਹੋਣ ਤੋ ਬਾਅਦ ਡਿਊਟੀ ਜੁਆਇਨ ਕਰ ਚੁੱਕੇ ਹਨ ਅਤੇ ਇਹਨਾ ਵੱਲੋ ਆਪਣਾ ਬਲੱਡ ਪਲਾਜਮਾ ਬਾਕੀ ਮਰੀਜਾ ਦੇ ਇਲਾਜ ਲਈ ਦਾਨ ਕਰਕੇ ਬਾਕੀ ਲੋਕਾ ਨੂੰ ਵੀ ਪਲਾਜਮਾ ਦਾਨ ਕਰਨ ਲਈ ਪ੍ਰੇਰਿਤ ਕੀਤਾ ਹੈ, ਕਿਉਕੀ ਇੱਕ ਵਿਅਕਤੀ ਵੱਲੋ ਦਾਨ ਕੀਤੇ ਗਏ ਪਲਾਜਮਾ ਨਾਲ  ਕੋਵਿਡ-19 ਨਾਲ ਗ੍ਰਸਤ 3 ਮਰੀਜਾ ਦਾ ਇਲਾਜ ਕੀਤਾ ਜਾ ਸਕਦਾ ਹੈ।      

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply