ਨਜਾਇਜ ਸਰਾਬ ਦਾ ਧੰਦਾ ਬੰਦ ਕਰਨ ਨੂੰ ਲੈ ਕੇ ਜਿਲਾ ਪਠਾਨਕੋਟ ਦੀ ਪੁਲਿਸ ਪੂਰੀ ਤਰਾਂ ਮੁਸਤੈਦ : ਐਸ.ਐਸ. ਪੀ


ਜਿਲਾ ਪਠਾਨਕੋਟ ਵਿੱਚ 16 ਮਈ ਤੋਂ ਅੱਜ ਤੱਕ 126 ਮੁਕੱਦਮੇ ਦਰਜ/ਰਜਿਸਟਰ,160 ਵਿਅਕਤੀਆਂ ਨੂੰ ਕੀਤਾ ਗਿ੍ਰਫਤਾਰ

ਪੁਲਿਸ ਵੱਲੋਂ ਤਿੰਨ ਮਹੀਨਿਆ ਦੋਰਾਨ ਨਜਾਇਜ ਸਰਾਬ 1763 ਲੀਟਰ 700 ਐਮ.ਐਲ.,ਅੰਗਰੇਜੀ ਸਰਾਬ 529 ਲੀਟਰ 250 ਐਮ.ਐਲ., ਲਾਹਨ 200 ਲੀਟਰ ਅਤੇ 2 ਚਾਲੂ ਭੱਠੀਆ ਕੀਤੀਆ ਬ੍ਰਾਮਦ

ਪੁਲਿਸ ਵੱਲੋਂ ਹਿਮਾਚਲ ਪ੍ਰਦੇਸ ਦੀ ਪੁਲਿਸ ਨਾਲ ਮਿਲ ਕੇ ਸਰਾਬ ਦਾ ਨਜ਼ਾਇਜ਼ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਾਝਾਂ ਅਪਰੇਸ਼ਨ ਚਲਾਇਆ


ਪਠਾਨਕੋਟ,7 ਅਗਸਤ 2020 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਜਿਲਾ ਪਠਾਨਕੋਟ ਵਿੱਚ ਨਜਾਇਜ ਸਰਾਬ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਖਿਲਾਫ ਪੰਜਾਬ ਪੁਲਿਸ ਪਠਾਨਕੋਟ ਵੱਲੋਂ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ, ਛਾਪੇਮਾਰੀ ਕਰਕੇ ਜਿੱਥੇ ਨਜਾਇਜ ਸਰਾਬ ਬਰਾਮਦ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਕਾਨੂੰਨੀ ਕਾਰਵਾਈ ਕਰਦੇ ਹੋਏ ਲੋਕਾਂ ਦੋਸੀ ਲੋਕਾਂ ਤੇ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ। 

ਜਿਕਰਯੋਗ ਹੈ ਕਿ ਜਿਲਾ ਪਠਾਨਕੋਟ ਵਿੱਚ ਸ੍ਰੀ ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਠਾਨਕੋਟ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜਿਲਾ ਪਠਾਨਕੋਟ ਵਿੱਚ ਨਜਾਇਜ ਸਰਾਬ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਸਪੈਸ਼ਲ ਮੁਹਿਮ ਚਲਾਈ ਗਈ ਹੈ। ਜਿਸ ਦੇ ਤਹਿਤ ਜਿਲਾਂ ਪਠਾਨਕੋਟ ਵਿੱਚ 16 ਮਈ 2020 ਤੋਂ ਲੈ ਕੇ ਅੱਜ ਤੱਕ 126 ਮੁਕੱਦਮੇ ਦਰਜ/ਰਜਿਸਟਰ ਕੀਤੇ ਗਏ ਹਨ ਅਤੇ 160 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਨਾਂ ਪਕੜੇ ਗਏ ਦੋਸੀਆਂ ਤੋਂ ਕਰਕੇ ਨਜਾਇਜ ਸਰਾਬ 1763 ਲੀਟਰ 700 ਐਮ.ਐਲ., ਅੰਗਰੇਜੀ ਸਰਾਬ 529 ਲੀਟਰ 250 ਐਮ.ਐਲ., ਲਾਹਨ 200 ਲੀਟਰ ਅਤੇ 2 ਚਾਲੂ ਭੱਠੀਆ ਬ੍ਰਾਮਦ ਕੀਤੀਆ ਗਈਆ ਹੈ। 

ਉਨਾਂ ਦੱਸਿਆ ਕਿ ਇਸ ਤੋ ਇਲਾਵਾ ਪਠਾਨਕੋਟ ਪੁਲਿਸ ਵੱਲੋਂ ਹਿਮਾਚਲ ਪ੍ਰਦੇਸ ਦੀ ਪੁਲਿਸ ਨਾਲ ਮਿਲ ਕੇ ਸਰਾਬ ਦਾ ਨਜ਼ਾਇਜ਼ ਧੰਦਾ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਸਾਝਾਂ ਅਪਰੇਸ਼ਨ ਚਲਾਇਆ ਗਿਆ। ਜਿਸ ਅਧੀਨ ਪਿੰਡ ਛੰਨੀ ਬੇਲੀ ਅਤੇ ਮੀਲਮਾ ਜਿਲਾਂ ਕਾਗੜਾ ਹਿਮਾਚਲ ਪ੍ਰਦੇਸ ਵਿਖੇ ਛਾਪੇਮਾਰੀ ਕੀਤੀ ਗਂਈ। ਉਨਾਂ ਦੱਸਿਆ ਕਿ ਇਸ ਕਾਰਵਾਈ ਦੋਰਾਨ 1 ਮੁਕੱਦਮਾ ਥਾਣਾ ਡਮਟਾਲ ਅਤੇ 3 ਮੁਕੱਦਮੇ ਥਾਣਾ ਇੰਦੋਰਾ ਵਿਖੇ ਦਰਜ/ਰਜਿਸਟਰ ਕਰਵਾ ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ 1600 ਲੀਟਰ ਨਜਾਇਜ ਸਰਾਬ ਬ੍ਰਾਮਦ ਕੀਤੀ ਗਈ ਹੈ ਅਤੇ 2 ਚਾਲੂ ਭੱਟੀਆ ਨੂੰ ਨਸ਼ਟ ਕੀਤਾ ਗਿਆ।

ਸਰਾਬ ਦਾ ਨਜ਼ਾਇਜ਼ ਧੰਦਾ ਕਰਨ ਵਾਲੇ ਸਮਗਲਰਾਂ ਆਦਿ ਤੇ ਕਾਰਵਾਈ ਕਰਨ ਲਈ ਜਿਲਾ ਪਠਾਨਕੋਟ ਦੀ ਪੁਲਿਸ ਵੱਲੋਂ ਰੋਜ਼ਾਨਾ ਨਾਕਾਬੰਦੀ ਕੀਤੀ ਜਾ ਰਹੀ ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ ਜਾਂਦੀ ਹੈ, ਉਨਾਂ ਦੱਸਿਆ ਕਿ ਸਰਾਬ ਦਾ ਨਜਾਇਜ਼ ਧੰਦਾ ਕਰਨ ਵਾਲੇ ਲੋਕਾਂ ਤੇ ਖੂਫੀਆ ਸੋਰਸਾਂ ਰਾਹੀਂ ਵੀ ਨਿਗਰਾਨੀ ਰੱਖੀ ਜਾ ਰਹੀ ਹੈ।
    

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply