ਪਿੰਡਾਂ ਵਿੱਚ ਛੱਪੜਾਂ ਚ ਖੜੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇੇ ਪ੍ਰੇਸ਼ਾਨ ਲੋਕਾਂ ਨੇ ਦਿੱਤਾ ਮੰਗ ਪੱਤਰ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਅੱਜ ਗੜਸ਼ੰਕਰ ਬਲਾਕ ਦੇ ਪੰਚਾਂ,ਸਰਪੰਚਾਂ ਤੇ ਸਾਬਕਾ ਸਰਪੰਚ ਤੇ ਹੋਰ ਲੋਕਾਂ ਦਾ ਛੱਪੜਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਰੇੇੇੇਸ਼ਾਨ ਲੋਕਾ ਦਾ ਇਕੱਠ ਕੀਤਾ ਗਿਆ।ਇਸ ਵਿੱਚ ਸਰਵ ਸੰਮਤੀ ਨਾਲ  ਕਾਮਰੇਡ ਗੁਰਨੇਕ ਸਿੰਘ ਭੱਜਲ ਨੂੰ ਕਨਵੀਨਰ ਚੁਣਕੇ ਗੰਦੇ ਪਾਣੀ ਦੀ ਨਿਕਾਸੀ ਤਕ ਸੰਘਰਸ਼ ਕਰਨ ਦਾ ਅਹਿਦ ਕੀਤਾ।ਬਾਅਦ ਵਿੱਚ ਬੀ ਡੀ ਪੀ ਓ ਮੈਡਮ ਮਨਜਿੰਦਰ ਕੌਰ ਨੂੰ ਕਨਵੀਨਰ ਗੁਰਨੇਕ ਸਿੰਘ ਭੱਜਲ ਦੀ ਅਗਵਾਈ ਵਿੱਚ ਸੀ ਪੀ ਆਈ (ਐਮ) ਵਲੋਂ ਮੰਗ-ਪੱਤਰ ਦਿੱਤਾ।ਇਸ ਵਫਦ ਵਿੱਚ ਕਾਮਰੇਡ ਦਰਸ਼ਨ ਸਿੰਘ ਮੱਟੂ ਸਾਬਕ ਸਰਪੰਚ, ਹਰਮੇਸ਼ ਕੁਮਾਰ ਸਰਪੰਚ, ਰਾਜਿੰਦਰ ਸਿੰਘ ਸਰਪੰਚ ਭੱਜਲ, ਜੋਗਿੰਦਰ ਸਿੰਘ ਸਰਪੰਚ  ਕੁਲੇਵਾਲ, ਪਰੇਮ ਸਿੰਘ ਸਾਬਕਾ ਸਰਪੰਚ, ਗਵਿੰਦਰ ਸਿੰਘ ਸਰਪੰਚ ਬਡੇਸਰੋਂ, ਜਗਦੀਸ਼ ਸਿੰਘ ਸਾਬਕ ਸਰਪੰਚ, ਬਲਦੇਵ ਰਾਜ ਬਡੇਸਰੋਂ, ਮੇਜਰ ਸਿੰਘ ਫਤਿਹਪੁਰ ਕਲਾਂ, ਭਾਗ ਸਿੰਘ ਫਤਿਹਪੁਰ ਖੁਰਦ, ਸਰਬਜੀਤ ਸਿੰਘ ਮੁਕੰਦਪੁਰ, ਬਲਕਾਰ ਸਿੰਘ ਪਾਹਲੇਵਾਲ, ਹਰਮੇਸ਼ ਲਾਲ ਆਦਿ ਹਾਜਰ ਸੀ।ਬੀ ਡੀ ਪੀ ਓ ਸਾਹਿਬਾ ਨੇ ਭਰੋਸਾ ਦਿੱਤਾ ਕਿ ਛੱਪੜਾਂ ਦੇ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਾਵੇਗੀ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply