ਵੱਡੀ ਖ਼ਬਰ : ਕਰੋਨਾ ਵਾਇਰਸ ਕਾਰਣ ਹੁਸ਼ਿਆਰਪੁਰ ਜ਼ਿਲੇ ਚ ਅੱਜ 4 ਮੌਤਾਂ, 145 ਨਵੇ ਕੇਸ

ਕਰੋਨਾ ਵਾਇਰਸ ਕਾਰਣ ਹੁਸ਼ਿਆਰਪੁਰ ਜ਼ਿਲੇ ਚ ਅੱਜ 4 ਮੌਤਾਂ, 145 ਨਵੇ ਕੇਸ

ਹੁਸ਼ਿਆਰਪੁਰ (ਚੌਧਰੀ, ਸੌਰਵ ਗਰੋਵਰ, ਯੋਗੇਸ਼, ਜ਼ੁਲਕਾ  ) ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 1785 ਨਵੇ ਸੈਪਲ ਲੈਣ  ਨਾਲ ਅਤੇ 1804 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 145 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 2621 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 74033 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 69593 ਸੈਪਲ  ਨੈਗਟਿਵ,  ਜਦ ਕਿ 2086 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 108 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 76 ਹੈ । ਐਕਟਿਵ ਕੇਸਾ ਦੀ ਗਿਣਤੀ 837 ਹੈ , ਤੇ 1708 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।

ਸਿਵਲ ਸਰਜਨ ਡਾ ਜਸਬੀਰ ਸਿੰਘ  ਨੇ ਇਹ ਵੀ ਦੱਸਿਆ ਕਿ ਅੱਜ ਦੇ 145  ਕੇਸ ਜਿਨਾਂ ਵਿੱਚ ਹੁਸ਼ਿਆਰਪੁਰ ਸ਼ਹਿਰ ਨਾਲ 44 , ਗੜਸ਼ੰਕਰ , ਮੁਕੇਰੀਆਂ  ,  ਦਸੂਹਾਂ ਦੇ ਸ਼ਹਿਰੀ ਖੇਤਰ ਨਾਲ ਸਬੰਧਿਤ 30, ਜਦ ਕਿ 71 ਕੇਸ ਬਾਕੀ ਦਿਹਾਤੀ ਸਿਹਤ ਸੰਸਥਾਵਾਂ ਨਾਲ  ਸਬੰਧਿਤ ਹਨ । ਇਸ ਤੋ ਇਲਾਵਾ 4  ਮੌਤਾਂ  ਹੋਈਆਂ ਹਨ । (1) ਪਹਿਲੀ  ਮੌਤ 70 ਸਾਲਾ ਵਿਆਕਤੀ ਵਾਸੀ ਅਲਾਹਬਾਦ  ਜੇਰੇ ਇਲਾਜ ਅਮ੍ਰਿਤਸਰ ਮੈਡੀਕਲ ਕਾਲਿਜ (2) 85 ਸਾਲਾ ਔਰਤ ਪਿੰਡ ਦੁਗਰੀ ਦਸੂਹਾ ਦੀ ਮੌਤ ਸਿਵਲ ਹਸਪਤਾਲ ਦਸੂਹਾ ਵਿਖੇ ਹੋਈ , (3) ਮੌਤ 68 ਸਾਲਾ ਵਿਆਕਤੀ ਪਿੰਡ ਕੋਟਲੀ ਖਾਸ ਮੁਕੇਰੀਆਂ ਦੀ ਮੈਡੀਕਲ ਕਾਲਿਜ ਅਮ੍ਰਿਤਸਰ ਜਦ ਕਿ (4) ਬੁਲੋਵਾਲ ਨਿਵਾਸੀ 50 ਸਾਲਾ ਔਰਤ ਦੀ ਮੌਤ ਜਲੰਧਰ ਦੇ ਨਿਜੀ ਹਸਪਤਾਲ ਵਿਖੇ ਹੋਈ ਇਹ ਚਾਰੇ ਮਰੀਜ ਕੋਰੋਨਾ ਪੇਜੇਟਿਵ ਸੀ  ।

ਸਿਵਲ ਸਰਜਨ ਨੇ  ਲੋਕਾ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply