ਮੀਰੀ-ਪੀਰੀ ਸੇਵਾ ਸੋਸਾਇਟੀ ਬੋਦਲ ਗਰਨਾ ਸਾਹਿਬ ਵੱਲੋਂ ਲੋੜਵੰਦਾਂ ਦੀ ਆਰਥਿਕ ਮਦਦ

ਦਸੂੂਹਾ 27 ਅਕਤੂਬਰ (ਚੌਧਰੀ) :ਮੀਰੀ-ਪੀਰੀ ਸੇਵਾ ਸੋਸਾਇਟੀ ਬੋਦਲ ਗਰਨਾ ਸਾਹਿਬ ਵੱਲੋਂ ਪਿੱਛਲੇ ਦਿਨੀਂ ਦੋ ਵੱਖ-ਵੱਖ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀ ਮੱਦਦ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਪਿੰਡ ਬੋਦਲ ਦੇ ਇੱਕ ਲੋੜ੍ਹਵੰਦ ਪਰਿਵਾਰ ਦੀ ਬੇਟੀ ਦੇ ਵਿਆਹ ਮੌਕੇ 21 ਹਜ਼ਾਰ ਰੁਪਏ ਸ਼ਗਨ ਦੇ ਰੂਪ ਵਿੱਚ ਦਿੱਤੇ ਗਏ । ਇਸ ਤੋਂ ਇਲਾਵਾ ਪਿੰਡ ਉਮਰਪੁਰ ਦੇ ਇੱਕ ਨੌਜਵਾਨ,ਜੋ ਕਿ ਕੁੱਝ ਦਿਨ ਪਹਿਲਾਂ ਦੁਰਘਟਨਾਂ ਦਾ ਸ਼ਿਕਾਰ ਹੋ ਗਿਆ ਸੀ, ਦੇ ਇਲਾਜ਼ ਲਈ 10 ਹਜ਼ਾਰ ਰੁਪਏ ਮੱਦਦ ਵੱਜੋਂ ਭੇਂਟ ਕੀਤੇ ਗਏ।ਉਹਨਾਂ ਦੱਸਿਆ ਕਿ ਉਹ ਸਾਰੇ ਦਾਨੀ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਵੱਲੋਂ ਸਮੇਂ ਸਮੇਂ ਤੇ ਆਰਥਿਕ ਰੂਪ ਵਿੱਚ ਕਮਜ਼ੋਰ ਪਰਿਵਾਰਾਂ ਦੀ ਮੱਦਦ ਲਈ ਦਸਵੰਦ ਕੱਢਦੇ ਹਨ।ਇਸ ਸੇਵਾ ਲਈ ਅਮਨ ਗੋਂਦਪੁਰ ਵੱਲੋਂ ਪੰਜ ਹਜ਼ਾਰ ਦੀ ਸੇਵਾ ਭੇਜੀ ਗਈ ।

ਜਿਕਰਯੋਗ ਹੈ ਕਿ ਸੋਸਾਇਟੀ ਵੱਲੋਂ ਸਮੇਂ-ਸਮੇਂ ਤੇ ਲੋੜ੍ਹਵੰਦ ਪਰਿਵਾਰਾਂ ਦੀ ਆਰਥਿਕ ਮੱਦਦ ਕੀਤੀ ਜਾਂਦੀ ਹੈ ਅਤੇ ਹੋਰ ਵੀ ਕਈ ਸਮਾਜ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ। ਹਾਲ ਦੇ ਦਿਨਾਂ ਵਿੱਚ ਸੋਸਾਇਟੀ ਵੱਲੋਂ ਡੇਂਗੂ-ਮਲੇਰੀਆ ਦੀ ਰੋਕਥਾਮ ਲਈ ਵੱਖ ਵੱਖ ਪਿੰਡਾਂ-ਸ਼ਹਿਰਾਂ ਵਿੱਚ ਫੋਗਿੰਗ ਮਸ਼ੀਨ ਰਾਹੀਂ ਸਪਰੇ ਕਾਰਵਾਈ ਜਾ ਰਹੀ ਹੈ।ਇਸ ਮੌਕੇ ਮਨਦੀਪ ਸਿੰਘ ਢੀਂਡਸਾ, ਪਮਲ ਸੰਧਰ,ਮਨਿੰਦਰਜੀਤ ਸਿੰਘ,ਸੁਖਜਿੰਦਰ ਸਿੰਘ ਸੁੱਖਾ, ਗੁਰਦੀਪ ਸਿੰਘ ਦਸੂਹਾ,ਐਡਵੋਕੇਟ ਰਮਨਪ੍ਰੀਤ ਸਿੰਘ ਰਿਆਤ, ਐਡਵੋਕੇਟ ਲਖਵੀਰ ਸਿੰਘ,ਸਰਪੰਚ ਸਤਪਾਲ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਸਿੰਘ ਸਦਰਪੁਰ,ਹਰਪ੍ਰੀਤ ਸਿੰਘ ਭਾਨਾ,ਪਰਮਜੀਤ ਸਿੰਘ ਘੁੰਮਣ, ਅਤੇ ਹਰਪ੍ਰੀਤ ਸਿੰਘ ਆਦਿ ਹਾਜ਼ਿਰ ਰਹੇ |

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply