ਮਾਨਗੜ੍ਹ ਟੋਲ ਪਲਾਜ਼ਾ ਵਿਖੇ ਕਿਸਾਨਾਂ ਵਲੋਂ ਖੇਤੀ ਬਿਲਾਂ ਦੇ ਵਿਰੋਧ ‘ਚ 22 ਵੇਂ ਦਿਨ ਵੀ ਧਰਨਾ ਜਾਰੀ

ਦਸੂਹਾ 30 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾ ਦੇ ਖਿਲਾਫ ਟੋਲ ਪਲਾਜ਼ਾ ਮਾਨਗੜ੍ਹ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 22 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਚਰਨਜੀਤ ਸਿੰਘ ਚਠਿਆਲ, ਦਵਿੰਦਰ ਸਿੰਘ ਚੋਹਕਾ, ਡਾ ਮੋਹਨ ਸਿੰਘ ਮੱਲੀ, ਸਰਦਾਰ ਅਮਰਜੀਤ ਸਿੰਘ ਮਾਹਲ, ਅਮਰੀਕ ਸਿੰਘ ਭੱਟੀਆਂ, ਕਾਮਰੇਡ ਹਰਬੰਸ ਸਿੰਘ ਧੂਤ, ਮਾਸਟਰ ਗੁਰਚਰਨ ਸਿੰਘ ਕਾਲਰਾ,ਦਵਿੰਦਰ ਸਿੰਘ ਧੂਤਕਲਾਂ,ਮਾਸਟਰ ਸੁਰਿੰਦਰ ਸਿੰਘ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਧੱਕਾ ਕੀਤਾ ਹੈ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਵਰਤਾਰੇ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਜਦ ਤਕ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਦਾ।

ਇਸ ਮੌਕੇ ਅਮਰੀਕ ਸਿੰਘ, ਕਰਨੈਲ ਸਿੰਘ ਕਾਲਾ ਡੱਫਰ, ਚਰਨ ਸਿੰਘ ਗੜ੍ਹਦੀਵਾਲਾ ,ਸੁੱਖਾ ਮਾਨਗੜ੍ਹ,ਪਿੰਦਰ ਡੱਫਰ,ਮਲਕੀਤ ਸਿੰਘ ਕਾਲਰਾ, ਅਜੀਤ ਸਿੰਘ ਕਾਲਰਾ,ਹਰਵਿੰਦਰ ਸਿੰਘ ਥੇਂਦਾ,ਮਨਦੀਪ ਸਿੰਘ ਭਾਨਾ, ਟੋਨੀ ਜੰਡੋਰ,ਸੁਖਦੇਵ ਸਿੰਘ ਮਾਂਗਾ,ਮਨਜੀਤ ਸਿੰਘ,ਹਰਜਿੰਦਰ ਸਿੰਘ ਚੰਡੀਗੜ੍ਹੀਆ,ਜਰਨੈਲ ਸਿੰਘ ਜੰਡੋਰ,ਮਾਸਟਰ ਹਰਭਜਨ ਸਿੰਘ ਮਾਨਗੜ੍ਹ, ਸੂਬੇਦਾਰ ਕੁਲਦੀਪ ਸਿੰਘ ਡੱਫਰ, ਹਰਪਾਲ ਸਿੰਘ ਜਥੇਦਾਰ, ਮੰਗਲ ਸਿੰਘ ਡੱਫਰ, ਸੁਰਜੀਤ ਸਿੰਘ ਡੱਫਰ, ਬਲਦੇਵ ਸਿੰਘ ਡੱਫਰ, ਸ਼ਹਿਬਾਜ਼ ਸਿੰਘ ਮੱਲੇਵਾਲ,ਪਰਮਿੰਦਰ ਸਿੰਘ ਮੱਲੇਵਾਲ, ਪਰਮਿੰਦਰ ਸਿੰਘ ਡੱਫਰ, ਮੰਗਲ ਸਿੰਘ ਡੱਫਰ, ਬਿਹਾਰਾ ਸਿੰਘ, ਕੁਲਦੀਪ ਸਿੰਘ ਮਾਨਗੜ੍ਹ, ਸ਼ਰਨਪ੍ਰੀਤ ਸਿੰਘ, ਰਾਜਵੀਰ ਸਿੰਘ ਮਾਨਗੜ੍ਹ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply