26 ਨਵੰਬਰ ਨੂੰ ਦਿੱਲੀ ਪਹੁੰਚੋ : ਹਰਭਜਨ ਸਿੰਘ ਗੁਲਪੁਰ

ਗੜਸੰਕਰ 8 ਨਵੰਬਰ (ਅਸ਼ਵਨੀ ਸ਼ਰਮਾ) : ਅੱਜ ਪ੍ਰੇਮ ਸਿੰਘ ਪ੍ਰੇਮੀ ਦੀ ਪਰਧਾਨਗੀ ਹੇਠ ਰਿਲਾਇੰਸ ਸਟੋਰ ਸਾਹਮਣੇ ਧਰਨੇ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਹਰਭਜਨ ਸਿੰਘ ਗੁਲਪੁਰ, ਅਮਰਜੀਤ ਸਿੰਘ ਕੁਲੇਵਾਲ ਨੇ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਅਤੇ ਦੋ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਕਰਵਾਉਣ ਲਈ ਪਾਲਾਂ ਬੰਨਕੇ ਦਿੱਲੀ ਕੂਚ ਕਰੋ।ਇਸ ਮੌਕੇ ਸੁਭਾਸ਼ ਮੱਟੂ ਜਨਵਾਦੀ ਇਸਤਰੀ ਸਭਾ, ਸੁਰਜੀਤ ਸਿੰਘ ਕੁਲੇਵਾਲ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਨੇ ਸੰਬੋਧਨ ਕਰਦਿਆਂ ਮਹਾਨ ਗਦਰੀ ਬਾਬਾ ਸੋਹਣ ਸਿੰਘ ਭਕਨਾ ਜੀ ਦੀ 150 ਸਾਲਾ ਜਨਮ ਸ਼ਤਾਬਦੀ ਮੌਕੇ ਗਦਰੀ ਬਾਬਿਆਂ ਦਾ ਪੈਗਾਮ,ਜਾਰੀ ਰੱਖਣ ਹੈ ਸੰਗਰਾਮ ਦੇ ਨਾਹਰੇ ਤਹਿਤ ਲੋਕ ਵਿਰੋਧੀ,ਕਿਸਾਨ ਵਿਰੋਧੀ ਕਾਨੂੰਨਾਂ ਤੇ ਆਰਡੀਨੈਂਸਾਂ ਦੇ ਖਾਤਮੇ ਤਕ ਸੰਘਰਸ਼ ਜਾਰੀ ਰੱਖਣ ਦਾ ਸਦਾ ਦਿਤਾ।ਇਸ ਮੌਕੇ ਪਹਿਲੇ ਦਿਨ ਤੋਂ ਸੰਘਰਸ਼ ਵਿੱਚ ਸ਼ਾਮਿਲ ਸਾਥੀ ਸੁਰਜੀਤ ਸਿੰਘ ਕੁੱਲੇਵਾਲ, ਅਮਰਜੀਤ ਸਿੰਘ ਕੁੱਲੇਵਾਲ ਨੂੰ ਸਨਮਾਨਿਤ ਕੀਤਾ।ਇਸ ਮੌਕੇ ਅਜੀਤ ਸਿੰਘ ਥਿੰਦ,ਚੂਹੜ ਸਿੰਘ ਗੜਸੰਕਰ, ਸਿੰਘ ਭੰਮੀਆਂ, ਰਮਨਪ੍ਰੀਤ ਸਿੰਘ, ਨਵਜੋਤ ਸਿੰਘ, ਕਰਨ ਸਿੰਘਾ, ਅਮਰਨਾਥ, ਅਮਨਪ੍ਰੀਤ ਸਿੰਘ, ਜੀਤ ਰਾਮ ਗੜਸੰਕਰ, ਨਿੰਮਾ,ਜਸਵਿੰਦਰ ਸਿੰਘ, ਪਰੇਮ ਸਿੰਘ ਰਾਨਾ, ਦਰਸ਼ਨ ਸਿੰਘ, ਸੁਰਿੰਦਰ ਸਿੰਘ, ਦੌਲਤ ਰਾਮ ਆਦਿ ਹਾਜਰ ਸੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply