ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਅਤੇ ਸਰਕਾਰੀ ਸਕੂਲ ਨੰਗਲ ਭੂਰ ਵਿਖੇ ਲਗਾਇਆ ਕੋਰੋਨਾ ਟੈਸਟ ਕੈਂਪ


ਇਹਨਾਂ ਕੈਂਪਾਂ ਵਿੱਚ 177 ਅਧਿਆਪਕਾਂ ਨੇ ਆਪਣੇ ਸੈਂਪਲ ਦਿੱਤੇ

ਪਠਾਨਕੋਟ 25 ਨਵੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ /ਅਵਿਨਾਸ਼ ) : ਸਿਵਲ ਸਰਜਨ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਤੇ ਨੋਡਲ ਅਫ਼ਸਰ ਡਾ ਸੰਦੀਪ ਕੁਮਾਰ ਘਰੋਟਾ ਦੇ ਨਿਰਦੇਸ਼ ਤੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਅਤੇ ਸਰਕਾਰੀ ਸੀਨੀਅਰ ਸਕੂਲ ਨੰਗਲ ਭੂਰ ਵਿਖੇ ਕੋਵਿਡ ਟੈਸਟ ਕੈਂਪ ਲਗਾਇਆ ਗਿਆ। ਇਸ ਵਿਚ ਕ੍ਰਮਵਾਰ 88 ਅਤੇ 89 ਕਰਮਚਾਰੀਆਂ ਦੇ ਸੈਂਪਲ ਲਏ ਗਏ ।ਟੈਸਟ ਦੀ ਸ਼ੁਰੂਆਤ ਘਿਆਲਾ ਸਕੂਲ ਦੇ ਪ੍ਰਿੰਸੀਪਲ ਕਮਲਜੀਤ ਕੌਰ ਨੇ ਆਪਣਾ ਸੈਂਪਲ ਦੇ ਕੇ ਕੀਤੀ । ਇਹਨਾਂ ਕੈਂਪਾਂ ਵਿੱਚ ਸਕੂਲ ਅਧਿਆਪਕ ,ਆਂਗਨਵਾੜੀ ਵਰਕਰ ਅਤੇ ਮਿਡ ਡੇ ਮੀਲ ਵਰਕਰ ਸਨ ।

ਇਸ ਮੌਕੇ ਡਾਕਟਰ ਹਿਮਾਨੀ ਅਤੇ ਜਗਨ ਨਾਥ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਬਚਾਅ ਵਾਸਤੇ ਕਰੋਨਾ ਦਾ ਟੈਸਟ ਕਰਾਉਣਾ ਚਾਹੀਦਾ ਹੈ ਜੇ ਕੋਈ ਵਿਅਕਤੀ ਪਾਜਟਿਵ ਆ ਵੀ ਜਾਵੇ ਤਾਂ ਉਹ ਆਪਣੇ ਆਪ ਨੂੰ ਆਈਸੋਲੇਟ ਕਰਕੇ ਆਪਣੇ ਪਰਿਵਾਰ ਅਤੇ ਆਲੇ ਦੁਆਲੇ ਲੋਕਾਂ ਨੂੰ ਇਸ ਖਤਰਨਾਕ ਬੀਮਾਰੀ ਤੋਂ ਬਚਾਅ ਸਕਦਾ ਹੈ ।ਸਭ ਤੋਂ ਜ਼ਰੂਰੀ ਮਾਸਕ ਪਾ ਕੇ ਰੱਖਣਾ,ਭੀੜ‌ ਵਾਲੇ ਜਗਾ ਤੋਂ ਬਚਾਅ ਕਰਨਾ ਆਪਣੇ ਹੱਥਾਂ ‌ਨੂੰ ਸਾਬਣ ਨਾਲ ਚੰਗੀ ਤਰ੍ਹਾਂ ‌ਧੋਣਾ ਆਦਿ। ਮੋਕੇ ਤੇ ਸੁਖਵਿੰਦਰ ਕੌਰ ਮਲਟੀਪਰਪਜ਼ ਹੈਲਥ ਫੀ ਮੇਲ , ਦੀਪਾਲੀ ,ਮਨਜੀਤ, ਨਰੇਸ਼ ਕੁਮਾਰ, ਸੰਦੀਪ ਕੁਮਾਰ, ਕਾਂਤਾ , ਅਯੁੱਧਿਆ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply