ਛੱਟੀਆਂ ਉਪਰਾਂਤ ਡਿਉਟੀ ਤੇ ਜਾ ਰਹੇ ਆਰ ਪੀ ਐਫ ਜਵਾਨ ਦੀ ਸੜਕ ਹਾਦਸੇ ਵਿੱਚ ਮੌਤ


ਗੁਰਦਾਸਪੁਰ 5 ਜਨਵਰੀ ( ਅਸ਼ਵਨੀ ) :- ਪੁਲਿਸ ਸਟੇਸ਼ਨ ਧਾਰੀਵਾਲ ਅਧੀਨ ਪੈਂਦੇ ਪਿੰਡ ਫੱਤੂ ਪੀਲੀ ਦੇ ਛੂਟੀਆ ਉਪਰਾਂਤ ਡਿਉਟੀ ਤੇ ਜਾ ਰਿਹਾ ਸੀ ਆਰ ਪੀ ਐਫ ਜਵਾਨ ਦੀ ਸੜਕ ਹਾਦਸੇ ਵਿੱਚ ਮੋਤ ਹੋ ਗਈ । ਮਿ੍ਰਤਕ ਨਵਨੀਤ ਸਿੰਘ 35 ਸਾਲ ਪੁੱਤਰ ਸੁਖਦੇਵ ਸਿੰਘ ਦੇ ਭਰਾ ਪਰਨੀਤ ਸਿੰਘ ਨੇ ਦਸਿਆਂ ਕਿ ਉਸ ਦਾ ਭਰਾ ਜੋ ਕਿ ਸੀ ਆਰ ਪੀ ਐਫ ਵਿੱਚ ਹੀਰਾ ਨਗਰ ਜੰਮੂ ਵਿਖੇ ਤੈਨਾਤ ਸੀ ਇਹ ਇਕ ਹਫੱਤੇ ਦੀ ਛੁੱਟੀ ਬਿਤਾਉਣ ਲਈ ਪਿੰਡ ਆਇਆ ਸੀ ਤੇ ਛੂਟੀ ਬਿਤਾਉਣ ਉਪਰਾਂਤ ਬੀਤੇ ਦਿਨ ਸਵੇਰੇ ਆਪਣੇ ਮੋਟਰ-ਸਾਈਕਲ ਤੇ ਵਾਪਿਸ ਗਿਆ ਸੀ ਇਸੇ ਦੋਰਾਨ ਕਿਸੇ ਦਾ ਫ਼ੋਨ ਆਇਆ ਕਿ ਨਵਨੀਤ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ ਤੇ ਇਸ ਨੂੰ ਇਲਾਜ ਕਰਾਉਣ ਲਈ ਸਿਵਲ ਹਸੱਪਤਾਲ ਵਿਖੇ ਦਾਖਲ ਕਰਵਾਇਆਂ ਗਿਆ ਹੈ ਜਦੋਂ ਇਹ ਹਸੱਪਤਾਲ ਵਿਖੇ ਗਏ ਤਾਂ ਡਾਕਟਰ ਨੇ ਨਵਨੀਤ ਸਿੰਘ ਨੂੰ ਮਿ੍ਰਤਕ ਕਰਾਰ ਦੇ ਦਿੱਤਾ । ਉਹਨਾਂ ਹੋਰ ਦਸਿਆ ਕਿ ਨਵਨੀਤ ਸਿੰਘ ਦਾ ਮੋਟਰ-ਸਾਈਕਲ ਫਲਾਈ ਉਵਰ ਤੋਂ ਹੇਠਾਂ ਡਿਗਿਆ ਹੋਇਆਂ ਸੀ ਜਿਸ ਤੋਂ ਲੱਗਦਾ ਹੈ ਕਿ ਕਿਸੇ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰੀ ਹੈ । ਪਰਨੀਤ ਸਿੰਘ ਨੇ ਹੋਰ ਦਸਿਆਂ ਕਿ ਉਸ ਦਾ ਭਰਾ ਸ਼ਾਦੀ ਸ਼ੁਦਾ ਸੀ ਤੇ ਉਸ ਦੇ ਦੋ ਬੱਚੇ ਹਨ । ਜਿਨਾ ਵਿੱਚ ਛੋਟੀ ਬੇਟੀ ਇਕ ਸਾਲ ਦੀ ਹੈ ।ਪੁਲਿਸ ਸਟੇਸ਼ਨ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਨੇ ਦਸਿਆਂ ਕਿ ਮਿ੍ਰਤਕ ਨਵਨੀਤ ਸਿੰਘ ਦਾ ਪੋਸਟ-ਮਾਰਟਮ ਕਰਾਉਣ ਉਪਰਾਂਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ । ਜਦੋਿਕ ਮਿ੍ਰਤਕ ਦੇ ਭਰਾ ਪਰਨੀਤ ਸਿੰਘ ਦੇ ਬਿਆਨਾਂ ਤੇ ਅਨਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply