ਹਿੰਦੂ ਕੋਪਰੇਟਿਵ ਬੈਂਕ ਦੇ ਧਾਰਕਾਂ ਵਲੋਂ ਧਰਨਾ ਸਤਵੇਂ ਮਹੀਨੇ ਵੀ ਜਾਰੀ


ਪਠਾਨਕੋਟ,5 ਜਨਵਰੀ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ,ਅਵਿਨਾਸ਼ ਚੀਫ ਰਿਪੋਰਟਰ) : ਜਨਵ ਹਿੰਦੂ ਕੋਪਰੇਟਿਵ ਬੈਂਕ ਦੇ ਖਾਤਾ ਧਾਰਕਾਂ ਦੀ ਸੰਘਰਸ਼ ਕਮੇਟੀ ਵਲੋਂ ਚਲਾਏ ਜਾ ਰਹੇ ਸਤਿਆਗ੍ਰਹਿ ਧਰਨੇ ਦਾ ਸੱਤਵਾਂ ਮਹੀਨੇ ਦਾ ਪੰਦਰਹਵਾ ਦਿਨ ਹੈ।ਕਲ੍ਹ ਸਹਕਾਰਿਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਠਾਨਕੋਟ ਪਧਾਰੇ ਸਨ ਅਤੇ ਵਿਧਾਇਕ ਅਮਿਤ ਵਿਜ ਨੇ ਉਨਾ ਤੋਂ ਭੇਂਟ ਕੀਤੀ ਸੀ।ਇਸਦੇ ਨਾਲ ਹੀ ਇੱਕ ਭੇਂਟ ਵਾਰਤਾ ਵਿੱਚ ਵੀ ਜੋ ਕੁਝ ਕਿਹਾ ਸੀ ਉਸ ਧਰਨੇ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਬਾਰੇ ਵਿੱਚ ਸੰਘਰਸ਼ ਕਮੇਟੀ ਦੇ ਪ੍ਰਧਾਨ ਰਜਤ ਬਾਲੀ ਨੇ ਕਿਹਾ ਕਿ ਜਿੰਵੇ ਕੀ ਸਹਕਾਰਿਤਾ ਮੰਤਰੀ ਨੇ ਕਿਹਾ ਹੈ ਕਿ ਇਹ ਜਿਲਾ ਨਵਾਂ ਬਣਿਆ ਹੈ ਅਤੇ ਇਥੋਂ ਦਾ ਅਪਨਾ ਸੈਂਟਰਲ ਕੋਪਰੇਟਿਵ ਨਹੀਂ ਹੈ।ਇਸਦੇ ਸੱਬ ਤੋਂ ਪਹਿਲੇ ਜਿਥੇ ਸੈਂਟਰਲ ਕੋਪਰੇਟਿਵ ਬੈਂਕ ਸਥਾਪਿਤ ਕੀਤਾ ਜਾਵੇਗਾ।ਇਸਦੇ ਲਈ ਓਹ ਅਪਨੇ ਵਿਭਾਗ ਤੋਂ ਮੰਜੂਰੀ ਦਵਾ ਕੇ ਹਿੰਦੂ ਕੋਪਰੇਟਿਵ ਬੈਂਕ ਨੁੰ ਉਸ ਵਿੱਚ ਮਰਚ ਕਰ ਦਿੱਤਾ ਜਾਵੇਗਾ।ਸੰਘਰਸ਼ ਕਮੇਟੀ ਉਨਾ ਦੇ ਇਸ ਬਿਆਨ ਦਾ ਸੁਵਾਗਤ ਕਰਦੀ ਹੈ ਅਤੇ ਕਮੇਟੀ ਨੁੰ ਆਸ਼ਾ ਹੈ ਕਿ ਇਸ ਜਲਦ ਹੀ ਅਮਲੀਜਾਮਾ ਪਹਿਨਾਇਆ ਜਾਵੇਗਾ।ਬਾਲੀ ਨੇ ਅੱਗੇ ਕਿਹਾ ਕਿ ਮੰਤਰੀ ਨੇ ਕਿਹਾ ਹੈ ਕਿ ਸੰਘਰਸ਼ ਕਮੇਟੀ ਡੀਫਾਲਟਰਾਂ ਦੇ ਘਰ ਦੇ ਬਾਹਰ ਧਰਨਾ ਦੇਨ।ਸੰਘਰਸ਼ ਕਮੇਟੀ ਇਸਦੇ ਲਈ ਵੀ ਤਿਆਰ ਹਨ।ਜੇਕਰ ਸੰਘਰਸ਼ ਕਮੇਟੀ ਨੁੰ ਪੂਰੀ ਸਮਿਿਖਆ ਪ੍ਰਧਾਨ ਕੀਤੀ ਜਾਵੇ।ਇਸ ਸੰਬਧ ਵਿੱਚ ਸੰਘਰਸ਼ ਕਮੇਟੀ ਦੇ ਉਪ ਪ੍ਰਧਾਨ ਬੀ.ਆਰ ਗਰਗ ਨੇ ਕਿਹਾ ਕਿ ਜਨਤਾ ਨੇ ਵਿਸ਼ਵਾਸ ਕਰ ਹੀ ਇਸ ਬੈਂਕ ਵਿੱਚ ਅਪਨਾ ਪੈਸਾ ਜਮਾ ਕਰਵਾਇਆ ਸੀ ਅਤੇ ਉਸ ਪੈਸੇ ਦਾ ਬੈਂਕ ਨੇ ਦੁਰਪਯੋਗ ਕੀਤਾ ਹੈ ਅਤੇ ਜਨਤਾ ਨਾਲ ਵਿਸ਼ਵਾਸਘਾਤ ਕੀਤਾ ਹੈ। ਇੱਕ ਹੋਰ ਖਾਤਾ ਧਾਰਕ ਵੀਨਾ ਦੇਵੀ ਨੇ ਕਿਹਾ ਕਿ ਮੰਤਰੀ ਨੇ ਕਿਹਾ ਕਿ ਬੈਂਕ ਨੇ ਬਹੁਤ ਜਿਆਦਾ ਸਟਾਫ ਭਰਤੀ ਕੀਤਾ ਗਿਆ ਹੈ ਤਾਂ ਕੀ ਇਹ ਖਾਤਾਧਾਰਕਾਂ ਨੇ ਕੀਤਾ ਹੈ।ਬੈਂਕ ਦੇ ਚੇਅਰਮੈਨ ਅਤੇ ਡਾਇਰੇਕਟਰਾਂ ਨੇ ਹੀ ਅਪਨੇ ਚੇਹਤੇਆਂ ਨੁੰ ਭਰਤੀ ਕਰਵਾ ਧਾਂਧਲੀ ਕੀਤੀ ਹੈ ਅਤੇ ਸਜਾ ਗਰੀਬ ਖਾਤਾਧਾਰਕ ਭੁਗਤ ਰਹੇ ਹਨ।ਮੰਤਰੀ ਨੇ ਕਿਹਾ ਹੈ ਕਿ ਪੰਦਰਹਾ ਦਿਨਾ ਵਿੱਚ ਜਨਤਾ ਨੁੰ ਨਤੀਜੇ ਦੇਖਨ ਨੁੰ ਮਿਲਨਗੇ ਤਾਂ ਆਸ਼ਾ ਹੈ ਕਿ ਨਤੀਜਾ ਚੰਗਾ ਹੋਵੇਗਾ।ਇਸ ਮੌਕੇ ਤੇ ਰਜਤ ਬਾਲੀ, ਬੀਆਰ ਗਰਗ, ਵਰਿੰਦਰ ਸਾਗਰ, ਰਾਜੇਸ਼ ਕੁਮਾਰ, ਕਮਲੇਸ਼ ਕਟਾਰੀਆ, ਵੀਨਾ ਦੇਵੀ, ਨਰੇਸ਼ ਰੈਣਾ ਅਤੇ ਹੋਰ ਮੋਜੂਦ ਸਨ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply