ਸੁਤੰਤਰਤਾ ਸੈਨਾਨੀਆਂ ਦੇ ਵਾਰਸਾਂ ਵਲੋਂ ਕਿਸਾਨ ਯੂਨੀਅਨ ਨਾਲ ਕੇਂਦਰ ਸਰਕਾਰ ਵਲੋਂ ਗੱਲਬਾਤ ਰਾਹੀਂ ਟਾਲਮਟੋਲ ਦੀ ਨਿਖੇਧੀ

ਦਸੂਹਾ 11 ਜਨਵਰੀ (ਚੌਧਰੀ) : ਅੱਜ ਸੁਤੰਤਰਤਾ ਸੈਨਾਨੀਆਂ ਦੇ ਵਾਰਸਾਂ ਦੀ ਜੱਥੇਬੰਦੀ ਦੀ ਮੀਟਿੰਗ ਬਾਬਾ ਧਰਮ ਦਾਸ ਜੀ ਦੇ ਸਥਾਨ ਗੜ੍ਹਦੀਵਾਲਾ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਮੈਂਬਰ ਇੱਕਠੇ ਹੋਏ ਮੀਟਿੰਗ ਵਿੱਚ ਕਿਸਾਨ ਯੂਨੀਅਨ ਨਾਲ ਸਰਕਾਰ ਵਲੋਂ ਗੱਲਬਾਤ ਰਾਹੀਂ ਟਾਲਮਟੋਲ ਦੀ ਨਿਖੇਧੀ ਕੀਤੀ ਗਈ। ਪੰਜਾਬ ਸਰਕਾਰ ਵਲੋਂ ਈ
ਅਸਟਾਮ ਦੀ ਮਿਆਦ 90 ਦਿਨ ਤੋਂ ਘਟਾ ਕੇ 1 ਦਿਨ ਦੀ ਕਰਨ ਦਾ ਸਾਡੀ ਜੱਥੇਬੰਦੀ ਪੂਰੀ ਤਰ੍ਹਾਂ ਵਿਰੋਧ ਕਰਦੀ ਹੈ ਕਿਉਂਕਿ ਇਸ ਨਾਲ ਆਮ ਜਨਤਾ ਤੇ ਵਾਧੂ ਬੋਝ ਪੈਣ ਵਾਲੀ ਗੱਲ ਹੈ। ਜੱਥੇਬੰਦੀ ਵਲੋਂ ਪ੍ਰਾਪਤ ਕੀਤੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਅਜਾਦੀ ਘੁਲਾਟੀਆ ਦੀ ਜੱਥੇਬੰਦੀ ਵਲੋਂ ਸਰਕਾਰ ਵਲੋਂ ਮੰਨੀਆਂ ਗਈਆਂ ਮੰਗਾਂ ਦੀ ਖੁਸ਼ੀ
ਮਾਨਯੋਗ ਓ.ਪੀ. ਸੋਨੀ ਮੰਤਰੀ ਸੁਤੰਤਰਤਾ ਸੈਨਾਨੀ ਅਤੇ ਸਰਕਾਰ ਦਾ ਧੰਨਵਾਦ ਕਰਦੀ ਹੈ ਅਤੇ ਬਾਕੀ ਰਹਿੰਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਕਰਦੀ ਹੈ। ਮੀਟਿੰਗ ਨੂੰ ਵਿਜੈ ਭੈਣ ਸੁਰੇਸ਼ ਕੁਮਾਰੀ ਨੇ ਵੀ ਸੰਬੋਧਨ ਕੀਤਾ ਅਤੇ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਸਹੀਦਾਂ ਤੇ ਡੂੰਘਾ ਦੁੱਖ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਿੱਚ
ਅਵਤਾਰ ਸਿੰਘ ਪ੍ਰਧਾਨ,ਰਮੇਸ਼ ਚੰਦ ਸਕੱਤਰ,ਹਰਦੀਪ ਸਿੰਘ ਸਮਰਾ ਵਾਇਸ ਪ੍ਰਧਾਨ,ਦਲਜੀਤ ਸਿੰਘ ਬਾਠ ਮੀਤ ਸਕੱਤਰ, ਉਕਾਰ ਸਿੰਘ ਖਜ਼ਾਨਚੀ, ਜਗਤਾਰ ਸਿੰਘ ਵੱਲੋਵਾਲ, ਨੰਬਰਦਾਰ ਜਰਨੈਲ ਸਿੰਘ, ਮੇਹਰ ਸਿੰਘ ਆਦਿ ਨੇ ਸੰਬੋਧਨ ਕੀਤਾ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply