LATEST: ਸੁਪਰਡੰਟ ਦੀ ਅਸਾਮੀਆਂ ਭਰਨ ਲਈ ਹੋਏ ਲਿਖਤੀ ਪ੍ਰੀਖਿਆ ਦਾ ਨਤੀਜਾ ਵੈਬਸਾਈਟ ’ਤੇ ਅਪਲੋਡ

ਸੁਪਰਡੰਟ ਦੀ ਅਸਾਮੀਆਂ ਭਰਨ ਲਈ ਹੋਏ ਲਿਖਤੀ ਪ੍ਰੀਖਿਆ ਦਾ ਨਤੀਜਾ ਵੈਬਸਾਈਟ ’ਤੇ ਅਪਲੋਡ
 
ਚੰਡੀਗੜ੍ਹ, 16 ਫਰਵਰੀ:
 
ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਅੱਜ 31 ਜਨਵਰੀ 2021 ਨੂੰ ਸਹਾਇਕ ਸੁਪਰਡੰਟ ਦੀ ਅਸਾਮੀਆਂ ਭਰਨ ਲਈ ਆਯੋਜਿਤ ਕੀਤੀ ਲਿਖਤੀ ਪ੍ਰੀਖਿਆ ਦਾ ਨਤੀਜਾ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਹੈ।
 
ਉਕਤ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ।
 
        ਉਨ੍ਹਾਂ ਲਿਖਤੀ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਦੇ ਅਗਲੇ ਪੜਾਅ (ਸਰੀਰਿਕ ਯੋਗਤਾ ਟੈਸਟ) ਲਈ ਹਰ ਪੱਖੋਂ ਤਿਆਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਸਰੀਰਿਕ ਯੋਗਤਾ ਟੈਸਟ ਸਬੰਧੀ ਜਲਦ ਹੀ ਤਰੀਕਾਂ ਦਾ ਐਲਾਨ ਬੋਰਡ ਦੀ ਵੈਬਸਾਈਟ ਉਤੇ ਕਰ ਦਿਤਾ ਜਾਵੇਗਾ।
 
ਸ੍ਰੀ ਬਹਿਲ ਨੇ ਕਿਹਾ ਕਿ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਆਰੰਭੀ ਗਈ ਭਰਤੀ ਦੀ ਇਸ ਮੁਹਿੰਮ ਦੇ ਤਹਿਤ ਜਲਦ ਹੀ ਜਿਲ੍ਹੇਦਾਰ, ਨਹਿਰੀ ਮਾਲ ਪਟਵਾਰੀ ਅਤੇ ਜੂਨੀਅਰ ਡਰਾਫਟਮੈਨ ਦੀ ਭਰਤੀ ਸਬੰਧੀ ਵੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਸਬੰਧੀ ਉਮੀਦਵਾਰ ਬੋਰਡ ਦੀ ਵੈਬਸਾਈਟ ਰੈਗੁਲਰ ਤੌਰ ਤੇ ਵਿਜਿਟ ਕਰਦੇ ਰਹਿਣ । 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply