LATEST UPDATED: ਪੰਜਾਬ ‘ਚ ਕੋਰੋਨਾ ਮਹਾਂਮਾਰੀ ਦੇ ਨਾਲ ਬਲੈਕ ਫੰਗਸ ਇਕ ਗੰਭੀਰ ਸਮੱਸਿਆ, ਹਾਈ ਸ਼ੂਗਰ ਨਾਲ ਸਬੰਧਤ ਮਰੀਜ਼ਾਂ ‘ਤੇ ਅਟੈਕ, ਅੱਖ ਵੀ ਕੱਢਣੀ ਪੈ ਜਾਂਦੀ

ਲੁਧਿਆਣਾ: ਪੰਜਾਬ ‘ਚ ਕੋਰੋਨਾ ਮਹਾਂਮਾਰੀ ਤੋਂ ਬਾਅਦ  ਬਲੈਕ ਫੰਗਸ ਇਕ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਜਿਹੜੀ ਖਾਸ ਤੌਰ ‘ਤੇ ਹਾਈ ਸ਼ੂਗਰ ਨਾਲ ਸਬੰਧਤ ਮਰੀਜ਼ਾਂ ‘ਤੇ ਅਟੈਕ ਕਰ ਰਹੀ ਹੈ।

ਲੁਧਿਆਣਾ ਵਿੱਚ ਬੀਤੇ ਕੁਝ ਦਿਨਾਂ ਵਿੱਚ 20 ਤੋਂ 25 ਤੱਕ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਬਿਮਾਰੀ ਕਾਰਨ ਕਈ ਵਾਰ ਲੋਕ ਆਪਣੀਆਂ ਅੱਖਾਂ ਦੀ ਰੋਸ਼ਨੀ ਖੋਹ ਲੈਂਦੇ ਹਨ ਅਤੇ ਉਹਨਾਂ ਦੀ ਅੱਖ ਵੀ ਕੱਢਣੀ ਪੈ ਜਾਂਦੀ ਹੈ।

ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਈਐਨਟੀ ਸਪੈਸ਼ਲਿਸਟ ਅਤੇ ਵਿਭਾਗ ਦੇ ਮੁਖੀ ਡਾ ਮੁਨੀਸ਼ ਮੁੰਜਾਲ ਨੇ ਦੱਸਿਆ ਕਿ ਆਮ ਤੌਰ ‘ ਇਸ ਸਮੱਸਿਆ ਨਾਲ ਲੋਕਾਂ ਦੇ ਨੱਕ ਬੰਦ ਹੋ ਜਾਂਦੇ ਹਨ, ਚਿਹਰੇ ‘ ਸੋਜ਼ ਉਣ ਲੱਗ ਜਾਂਦੀ ਹੈ ਅਤੇ ਅੱਖਾਂ ਦੇ ਆਲੇ ਦੁਆਲੇ ਵੀ ਸੋਜ਼ ਹੋ ਜਾਂਦੀ ਹੈ। ਇਸ ਤਰ੍ਹਾਂ ਲੋਕਾਂ ਦੇ ਕਈ ਵਾਰ ਦੰਦ ਵੀ ਡਿੱਗਣ ਲੱਗ ਜਾਂਦੇ ਹਨ ਤੇ ਤਾਲੂ ਕਾਲਾ ਪੈ ਜਾਂਦਾ ਹੈ ਅਤੇ ਸਿਰ ਵਿੱਚ ਦਰਦ ਵੀ ਰਹਿਣ ਲੱਗ ਪੈਂਦਾ ਹੈ।

Advertisements

ਉਨ੍ਹਾਂ ਦੱਸਿਆ ਕਿ ਫੰਗਸ ਦੋ ਤਰ੍ਹਾਂ ਦੀ ਹੁੰਦੀ ਹੈ, ਵ੍ਹਾਈਟ ਫੰਗਸ ਅਤੇ ਬਲੈਕ ਫੰਗਸ। ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਖਾਸ ਤੌਰ ‘ ਹਾਈ ਸ਼ੂਗਰ ਲੈਵਲ ਨਾਲ ਸਬੰਧਤ ਮਰੀਜ਼ਾਂ ਨੂੰ ਆਉਂਦੀ ਹੈ। ਜਿਹੜੇ ਸਮੇਂ ਸਿਰ ਦਵਾਈ ਨਹੀਂ ਲੈਂਦੇ ਹਨ ਜਾਂ ਆਪਣੀ ਮਰਜ਼ੀ ਮੁਤਾਬਕ ਲੈਂਦੇ ਹਨ ਜਾਂ ਫਿਰ ਫੇਫੜਿਆਂ ਤੋਂ ਬਚਾਓ ਲਈ ਦਿੱਤੀ ਜਾਂਦੀ ਸਟੀਰੌਇਡ ਜਰੂਰਤ  ਤੋਂ ਵੱਧ ਦਵਾਈ ਖਾਂਦੇ ਰਹਿੰਦੇ ਹਨ, ਅੱਖਾਂ ਦੀ ਰੋਸ਼ਨੀ ਖੋਹ ਲੈਂਦੇ ਹਨ ਅਤੇ ਉਹਨਾਂ ਦੀ ਅੱਖ ਵੀ ਕੱਢਣੀ ਪੈ ਜਾਂਦੀ ਹੈ।।

Advertisements

 

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply