1 ਜੂਨ ਤੋਂ ਸੇਵਾ ਕੇਂਦਰਾਂ ਰਾਹੀਂ ਕੀਤਾ ਜਾ ਸਕੇਗਾ ਈ-ਕੋਰਟ ਫੀਸ ਦਾ ਭੁਗਤਾਨ-ਡਿਪਟੀ ਕਮਿਸ਼ਨਰ

1 ਜੂਨ ਤੋਂ ਸੇਵਾ ਕੇਂਦਰਾਂ ਰਾਹੀਂ ਕੀਤਾ ਜਾ ਸਕੇਗਾ ਈ-ਕੋਰਟ ਫੀਸ ਦਾ ਭੁਗਤਾਨ-ਡਿਪਟੀ ਕਮਿਸ਼ਨਰ

ਪਠਾਨਕੋਟ, 29 ਮਈ  (ਰਾਜਿੰਦਰ ਸਿੰਘ ਰਾਜਨ ) ਪੰਜਾਬ ਸਰਕਾਰ ਵੱਲੋਂ ਹੁਣ ਈ-ਕੋਰਟ ਫੀਸ ਦਾ ਸੇਵਾ ਕੇਂਦਰਾਂ ਰਾਹੀਂ ਭੁਗਤਾਨ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਰਾਹੀਂ ਈ-ਕੋਰਟ ਫੀਸ ਦਾ ਭੁਗਤਾਨ ਕਰਨ ਦੀ ਸੇਵਾ 1 ਜੂਨ 2021 ਤੋਂ ਲਾਗੂ ਕੀਤੀ ਜਾਵੇਗੀ।
      ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੀ ਈ-ਕੋਰਟ ਫੀਸ ਲਈ ਸੇਵਾ ਕੇਂਦਰ ਵਿਖੇ 3 ਰੁਪਏ ਸਰਵਿਸ ਚਾਰਜ ਦੇ ਤੋਰ ਤੇ ਦੇਣੇ ਹੋਣਗੇ। ਇਸੇ ਤਰ੍ਹਾਂ 101 ਤੋਂ  ਹਜ਼ਾਰ ਰੁਪਏ ਦੀ ਕੋਰਟ ਫੀਸ ਤੇ 5 ਰੁਪਏ ਅਤੇ 1001 ਤੋਂ ਜ਼ਿਆਦਾ ਦੀ ਕੋਰਟ ਫੀਸ ਦੇ ਭੁਗਤਾਨ ਲਈ 10 ਰੁਪਏ ਸਰਵਿਸ ਚਾਰਜ ਦੇਣੇ ਹੋਣਗੇ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਇਸ ਸਮੇਂ 14 ਸੇਵਾ ਕੇਂਦਰ ਚਲ ਰਹੇ ਹਨ ਅਤੇ ਕਰੋਨਾ ਵਾਈਰਸ ਦੇ ਚਲ ਰਹੇ ਕਾਲ ਦੋਰਾਨ ਵੀ ਲੋਕਾਂ ਦੀ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੇਵਾ ਕੇਂਦਰ ਅਪਣੀ ਸੇਵਾਵਾਂ ਸਵੇਰੇ 9 ਵਜੇ ਤੋਂ ਸਾਮ 4 ਵਜੇ ਤੱਕ ਨਿਭਾ ਰਹੇ ਹਾਂ, ਇਸ ਤੋਂ ਇਲਾਵਾ ਹੁਣ ਕੂਝ ਹੋਰ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਸੇਵਾਂ ਕੇਂਦਰਾਂ ਨਾਲ ਜੋੜੀਆਂ ਗਈਆ ਹਨ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾਂ ਕੇਂਦਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਹੁਣ ਟਰਾਂਸਪੋਰਟ,ਸਾਂਝ , ਫਰਦ ਦੀਆਂ ਸੇਵਾਵਾਂ ਅਤੇ ਹੁਣ ਈ-ਕੋਰਟ ਫੀਸ ਦਾ ਸੇਵਾ ਕੇਂਦਰਾਂ ਰਾਹੀਂ ਭੁਗਤਾਨ ਕਰਨ ਦੀ ਸੁਵਿਧਾ ਵੀ ਸੇਵਾ ਕੇਂਦਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ,
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਲਈ ਕਰੋਨਾ ਕਾਲ ਦੇ ਚਲਦਿਆਂ ਅਪਾਉਂਟਮੈਂਟ ਲੈਣੀ ਪਵੇਗੀ । ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਵੱਲੋਂ ਸਪੀਡਪੋਸਟ ਅਤੇ ਕੋਰੀਅਰ ਦੀ ਸੇਵਾਂ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਸੇਵਾਵਾਂ ਦਾ ਲਾਭ ਘਰ ਬੈਠਦਿਆਂ ਹੀ ਮਿਲ ਜਾਵੇ ਅਤੇ ਲੋਕਾਂ ਦੇ ਡਾਕੂਮੈਂਟ ਘਰ ਬੈਠਿਆਂ ਹੀ ਉਨ੍ਹਾਂ ਤੱਕ ਪਹੁੰਚ ਜਾਣ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply