22 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਔਰਤ ਕਾਬੂ

ਮੁਕੇਰੀਆਂ /ਦਸੂਹਾ 30 ਮਈ (ਚੌਧਰੀ) : ਮਾਨਯੋਗ ਜਿਲਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਰਵਿੰਦਰਪਾਲ ਸਿੰਘ ਸੰਧੂ ਐਸ.ਪੀ ਇੰਨਵੈਸੀਗੇਸ਼ਨ ਹੁਸ਼ਿਆਰਪੁਰ ਸ੍ਰੀ ਰਵਿੰਦਰ ਸਿੰਘ ਡੀ.ਐਸ.ਪੀ. ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਐਸ.ਆਈ ਬਲਵਿੰਦਰ ਸਿੰਘ ਥਾਣਾ ਮੁੱਖੀ ਦੀ ਨਿਗਰਾਨੀ ਅਧੀਨ ਏ.ਐਸ.ਆਈ ਪ੍ਰਵੇਸ਼ ਕੁਮਾਰ ਵੱਲੋਂ 22 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਕੰਨਫਰੈਸ ਨੂੰ ਸੰਬੋਧਨ ਕਰਦੀਆ ਸ੍ਰੀ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਮੁਕੇਰੀਆ ਨੇ ਦੱਸਿਆ ਕਿ ਮਿਤੀ 29.05.2021 ਨੂੰ ਏ.ਐਸ. ਆਈ ਰਵਿੰਦਰ ਸਿੰਘ 803 ਸਮੇਤ ਸਾਥੀ ਕਰਮਚਾਰੀਆਂ ਦੇ ਗਸਤ ਵਾ ਚੈਕਿੰਗ ਲਈ ਬੱਸ ਸਟੈਂਡ ਮੁਕੇਰੀਆ ਮਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਵੀਰੋ ਦੇਵੀ ਪਤਨੀ ਕੰਸ ਰਾਜ ਵਾਸੀ ਧਮੋਟਾ ਥਾਣਾ ਇਂਦਰਾ ਜਿਲਾ ਕਾਂਗੜਾ ਜੋ ਆਪਣੀ ਸਕੂਟਰੀ ਨੰਬਰੀ HR-99-T-3021 ਭੰਗਾਲਾ ਤੋ ਮੁਕੇਰੀਆ ਆ ਰਹੀ ਹੈ ਜੇਕਰ ਨਾਕਾ ਬੰਦੀ ਕੀਤੀ ਜਾਵੇ ਤਾ ਨਸ਼ੀਲੇ ਪਦਾਰਥ ਸਮੇਤ ਕਾਬੂ ਆ ਸਕਦੀ ਹੈ

ASI ਰਵਿੰਦਰ ਸਿੰਘ ਵੱਲੋ ਨਾਕਾ ਬੰਦੀ ਭੰਗਾਲਾ ਚੂਗੀ ਦੌਰਾਨ ਬੰਗਾਲਾ ਸਾਇਡ ਤੋਂ ਆਉਂਦੀ ਉਕਤ ਨੰਬਰੀ ਸਕੂਟਰੀ ਨੂੰ ਰੋਕ ਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਵੀਰੋ ਦੇਵੀ ਪਤਨੀ ਕੰਸਰਾਜ ਵਾਸੀ ਧਮੋਤਾ ਥਾਣਾ ਇੰਦੋਰਾ ਜਿਲਾ ਕਾਂਗੜਾ ਐਚ.ਪੀ ਦੱਸਿਆ ਜਿਸ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਜਾਹਰ ਕੀਤਾ ਅਤੇ ਥਾਣੇ ਤੋਂ ਸਮੱਰਥ ਅਫਸਰ ਭੇਜਣ ਲਈ ਕਿਹਾ ਜਿਸ ਤੇ MHC ਥਾਣਾ ਨੇ ASI ਪ੍ਰਵੇਸ਼ ਕੁਮਾਰ 1356 ਨੂੰ ਸਮੇਤ ਮੋਕਾ ਪਰ ਭੇਜਿਆ ਜੋ ਮੋਕਾ ਪਰ ਜਾ ਕੇ ਏ.ਐਸ.ਆਈ ਪ੍ਰਵੇਸ਼ ਕੁਮਾਰ ਨੇ ਵੀਰੋ ਉਕਤ ਦੀ ਸਕੂਟਰੀ ਉਕਤ ਦੀ ਤਲਾਸ਼ੀ ਕਰਨ ਪਰ ਉਸ ਵਿੱਚੋਂ 22 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply