UPDATED # HOSHIARPUR POLICE : ਟਰੱਕ ਦੀ ਤੇਲ ਦੀ ਟੈਂਕੀ ਚ 35 ਕਿੱਲੋ ਡੋਡੇ -ਚੂਰਾ ਪੋਸਤ ਬਰਾਮਦ, 2 ਨਟਵਰ ਲਾਲ ਕਾਬੂ

ਟਰੱਕ ਦੀ ਤੇਲ ਦੀ ਟੈਂਕੀ ਚ 35 ਕਿੱਲੋ ਡੋਡੇ -ਚੂਰਾ ਪੋਸਤ ਬਰਾਮਦ, 2 ਨਟਵਰ ਲਾਲ ਕਾਬੂ
ਹੁਸ਼ਿਆਰਪੁਰ (ਆਦੇਸ਼ )
SSP ਅਮਨੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ SP (I) ਰਵਿਦਰ ਪਾਲ ਸਿੰਘ ਸੰਧੂ ਤੇ ਰਾਕੇਸ਼ ਕੁਮਾਰ SP(D) ਦੀ ਨਿਗਰਾਨੀ ਹੇਠ ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।

SSP ਅਮਨੀਤ ਕੌਰ
ਜਾਣਕਾਰੀ ਅਨੁਸਾਰ CIA STAFF INSPECTER ਸ਼ਿਵ ਕੁਮਾਰ ਤੇ ਓਹਨਾ ਦੀ ਟੀਮ ਵੱਲੋਂ ਨਾਕੇਬੰਦੀ ਕਰਕੇ ਇਕ ਟਰੱਕ ਨੂੰ ਰੋਕਿਆ ਗਿਆ ਅਤੇ ਉਸਦੀ ਤਲਾਸ਼ੀ ਲਈ ਗਈ। ਟਰੱਕ ਦੀ ਤੇਲ ਵਾਲੀ ਟੈਂਕੀ ਦੇ ਨਾਲ ਇਕ ਹੋਰ ਟੈਂਕੀ ਲੱਗੀ ਹੋਈ ਦੇਖ ਪੁਲਿਸ ਨੂੰ ਸ਼ੱਕ ਪਿਆ। ਇਸ ਦੌਰਾਨ ਜਦੋਂ ਉਕਤ ਟੈਂਕੀ ਨੂੰ ਖੋਲਿਆ ਗਿਆ ਤਾਂ ਉਸ ਵਿੱਚੋਂ 35 ਕਿੱਲੋ ਡੋਡੇ -ਚੂਰਾ ਪੋਸਤ ਬਰਾਮਦ ਹੋਏ।

ਇਸ ਦੌਰਾਨ ਪੁਲਿਸ ਨੇ ਸੰਬੰਧਿਤ ਦੋਸ਼ੀਆਂ ਮਨਪ੍ਰੀਤ ਸਿੰਘ ਨਿਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਜਲੰਧਰ ਅਤੇ ਟਰੱਕ ਚਾਲਕ ਅਮਨ ਕੁਮਾਰ ਵਾਸੀ ਚੂਹੜਵਾਲੀ , ਜਲੰਧਰ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ਼ ਕਰ ਲਿਆ ਹੈ।

ਰਵਿਦਰ ਪਾਲ ਸਿੰਘ ਸੰਧੂ SP (I)
ਇਸ ਦੌਰਾਨ ਰਵਿਦਰ ਪਾਲ ਸਿੰਘ ਸੰਧੂ SP (I) ਨੇ ਜਾਣਕਾਰੀ ਦਿੱਤੀ ਕਿ ਉਕਤ ਟਰੱਕ ਦਾ ਨੰਬਰ ਵੀ ਜਾਅਲੀ ਸੀ। ਓਹਨਾ ਕਿਹਾ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਚੈਕਿੰਗ ਅਭਿਆਨ ਤੇਜ ਕਰ ਦਿੱਤਾ ਗਿਆ ਹੈ।
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply