UPDATED : ਸੰਯੁਕਤ ਅਕਾਲੀ ਦਲ, ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਚ ਕੱਲ ਸ਼ਨੀਵਾਰ, ਹੁਸ਼ਿਆਰਪੁਰ ਚ ਕਰ ਸਕਦਾ ਵੱਡਾ ਸਿਆਸੀ ਧਮਾਕਾ :: ਢੱਟ, ਜੋਹਲ ਤੇ ਸੈਣੀ ਨੇ ਖਿੱਚੀ ਤਿਆਰੀ

Advertisements
ਸੰਯੁਕਤ ਅਕਾਲੀ ਦਲ ਢੀਂਡਸਾ ਦੀ ਅਗਵਾਈ ਚ ਕੱਲ ਸ਼ਨੀਵਾਰ, ਹੁਸ਼ਿਆਰਪੁਰ ਚ ਕਰ ਸਕਦਾ ਵੱਡਾ ਸਿਆਸੀ ਧਮਾਕਾ : ਢੱਟ, ਜੋਹਲ ਤੇ ਸੈਣੀ ਨੇ ਖਿੱਚੀ ਤਿਆਰੀ
ਹੁਸ਼ਿਆਰਪੁਰ (ਆਦੇਸ਼ )
ਸੰਯੁਕਤ ਅਕਾਲੀ ਦਲ ਕੱਲ ਸ਼ਨੀਵਾਰ ਹੁਸ਼ਿਆਰਪੁਰ ਚ ਵੱਡਾ ਸਿਆਸੀ ਧਮਾਕਾ ਕਰ ਸਕਦਾ ਹੈ।  ਸੂਤਰਾਂ ਅਨੁਸਾਰ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਕੱਲ ਹੁਸ਼ਿਆਰਪੁਰ ਆਵਣ ਦੀ ਸੰਭਾਵਨਾ ਹੈ ਅਤੇ ਉਹ ਸ਼ਹਿਰ ਦੇ ਇਕ ਨਾਮੀ ਸ਼ਖ਼ਸ਼ੀਅਤ ਨੂੰ  ਪਾਰਟੀ ਚ ਸ਼ਾਮਿਲ ਕਰ ਸਕਦੇ ਹਨ ।

ਹਾਲਾਂਕਿ ਪਾਰਟੀ ਵੱਲੋਂ ਹਾਲ ਦੀ ਘੜੀ ਇਹ ਮਾਮਲਾ ਗੁਪਤ ਰੱਖਿਆ ਗਿਆ ਹੈ.

ਕੁਝ ਦਿਨ ਪਹਿਲਾਂ ਜ਼ਿਲਾ ਪ੍ਰਧਾਨ ਸਤਵਿੰਦਰ ਪਾਲ ਸਿੰਘ ਢੱਟ, ਯੂਥ ਜ਼ਿਲਾ ਪ੍ਰਧਾਨ ਮਨਪ੍ਰੀਤ ਸਿੰਘ ਸੈਣੀ ਤੇ ਇਕਬਾਲ ਸਿੰਘ ਜੋਹਲ ਜਰਨਲ ਸਕੱਤਰ ਪੰਜਾਬ ਤੇ ਸਾਬਕਾ ਮੰਤਰੀ ਦੇਸ਼ ਰਾਜ ਸਿੰਘ ਧੁੱਗਾ ਨੇ ਵੀ ਇਸ ਗੱਲ ਦੇ ਸੰਕੇਤ ਦਿੱਤੇ ਸਨ ਕਿ ਆਣ ਵਾਲੇ ਦਿਨਾਂ ਚ ਪਾਰਟੀ ਚ ਨਾਮੀ ਹਸਤੀਆਂ ਸ਼ਾਮਿਲ ਹੋਣਗੀਆਂ ।  ਸੂਤਰਾਂ ਅਨੁਸਾਰ ਸ਼ਹਿਰ ਦਾ ਇਕ ਨਾਮੀ ਡਾਕਟਰ ਵੀ ਸੰਯੁਕਤ ਅਕਾਲੀ ਦਲ ਚ ਸ਼ਾਮਿਲ ਹੋ ਸਕਦਾ ਹੈ.

ਯੂਥ ਜ਼ਿਲਾ ਪ੍ਰਧਾਨ ਮਨਪ੍ਰੀਤ ਸਿੰਘ ਸੈਣੀ
ਆਗੇ -ਆਗੇ ਦੇਖੀਏ, ਕਲ ਹੋਤਾ ਹੈ ਕਿਆ ?
Advertisements

Related posts

Leave a Comment