LATEST SUPREME COURT : ਕਿਉਂ ਨਾ ਝੋਨੇ ਦੀ ਖੇਤੀ ਹੀ ਬੰਦ ਕਰ ਦਿੱਤੀ ਜਾਵੇ

ਚੰਡੀਗੜ੍ਹ : ਦਿੱਲੀ ‘ਚ ਵਧਦੇ ਹਵਾ ਪ੍ਰਦੂਸ਼ਣਮਾਮਲੇ ਤੇ ਅੱਜ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਇਸ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਰਾਜਧਾਨੀ ਦਿੱਲੀ ‘ਚ  ਪ੍ਰਦੂਸ਼ਣ ਦਾ ਇੱਕ ਮੁੱਖ ਕਾਰਨ ਪਰਾਲੀ ਸਾੜਨਾ ਹੈ ਤੇ ਇਹ ਪਰਾਲੀ ਪੰਜਾਬ ਦੇ ਨਾਲ-ਨਾਲ ਹਰਿਆਣਾ ‘ਚ ਵੀ ਸਾੜੀ ਜਾ ਰਹੀ ਹੈ।

ਸੁਪਰੀਮ ਕੋਰਟ ‘ਚ ਪੰਜਾਬ ‘ਚ ਸਭ ਤੋਂ ਵੱਧ ਪਰਾਲੀ ਸਾੜਨ ਦੀ ਦਲੀਲ ਜਦੋਂ ਸਾਹਮਣੇ ਰੱਖੀ ਗਈ ਤਾਂ ਇਹ ਸਲਾਹ ਦਿੱਤੀ ਗਈ ਕਿ ਕਿਉਂ ਨਾ ਝੋਨੇ ਦੀ ਖੇਤੀ ਬੰਦ ਕੀਤੀ ਜਾਵੇ। ਇਸ ਬਾਰੇ ਬੈਂਚ ਨੇ ਕਿਹਾ ਕਿ ਪੰਜਾਬ ‘ਚ ਪਾਣੀ ਦਾ ਡਿੱਗ ਰਿਹਾ ਪੱਧਰ ਵੀ ਚਿੰਤਾ ਦਾ ਵਿਸ਼ਾ ਹੈ। ਇਸ ਦਾ ਇੱਕ ਹੱਲ ਇਹ ਵੀ ਹੈ ਕਿ ਕਿਉਂ ਨਾ ਝੋਨੇ ਦੀ ਫ਼ਸਲ ਨੂੰ ਹੌਲੀ-ਹੌਲੀ ਖ਼ਤਮ ਕਰ ਦਿੱਤਾ ਜਾਵੇ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply