DOABA TIMES : ਜ਼ਿਲੇ ਵਿੱਚ ਚੱਲਣ ਵਾਲੇ ਹਰ ਤਰਾਂ ਦੇ ਨਵੇਂ ਅਤੇ ਪੁਰਾਣੇ ਵਾਹਨਾਂ ‘ਤੇ ਹਾਈ ਸਿਕਊਰਿਟੀ ਨੰਬਰ ਪਲੇਟ ਜਰੂਰੀ

ਪਠਾਨਕੋਟ, 28 ਫਰਵਰੀ ( RAJINDER RAJAN BUREAU ):- ਸ. ਅਰਸ਼ਦੀਪ ਸਿੰਘ ਐਸ.ਡੀ.ਐਮ. ਕਮ ਰਜਿਸਟਰਿੰਗ ਅਥਾਰਿਟੀ ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਜ਼ਿਲੇ ਅੰਦਰ ਹਾਈ ਸਿਕਊਰਿਟੀ ਰਜਿਸਟ੍ਰੇਸ਼ਨ ਪਲੇਟਾਂ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇਗਾ।

ਉਨਾਂ ਦੱਸਿਆ ਕਿ  ਜ਼ਿਲੇ ਵਿੱਚ ਚੱਲਣ ਵਾਲੇ ਹਰ ਤਰਾਂ ਦੇ ਨਵੇਂ ਅਤੇ ਪੁਰਾਣੇ ਵਾਹਨਾਂ ‘ਤੇ ਹਾਈ ਸਿਕਊਰਿਟੀ ਨੰਬਰ ਪਲੇਟ ਜਰੂਰੀ ਹੈ। ਉਨਾਂ ਦੱਸਿਆ ਕਿ ਹਾਈ ਸਿਕਊਰਿਟੀ ਨੰਬਰ ਪਲੇਟ ਲਗਾਉਣ ਦਾ ਕੰਮ ਪੁਰਾਣੀ ਜੀ.ਐਮ. ਕੋਠੀ ਬੱਸ ਸਟੈਂਡ ਪਠਾਨਕੋਟ ਦੇ ਹਾਈ ਸਿਕਊਰਿਟੀ ਨੰਬਰ ਪਲੇਟ(ਐਚ.ਐਸ.ਆਰ.ਪੀ) ਫਿਟਮੈਂਟ ਸੈਂਟਰ ਵਿਖੇ ਕੀਤਾ ਜਾਂਦਾ ਹੈ।

ਉਨਾਂ ਦੱਸਿਆ ਕਿ ਜ਼ਿਲਾ ਪਠਾਨਕੋਟ ਦੀ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ ਉੱਚਿਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਜ਼ਿਲੇ ਅੰਦਰ ਕਿਸੇ ਵਾਹਨ ‘ਤੇ ਹਾਈ ਸਕਿਊਰਟੀ ਨੰਬਰ ਪਲੇਟ ਨਹੀਂ ਲਗੀ ਤਾਂ ਉਸ ਵਾਹਨ ਦਾ ਚਲਾਨ ਕਟ ਕੇ ਉੱਚਿਤ ਕਾਰਵਾਈ ਕੀਤੀ ਜਾਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ‘ਤੇ ਹਾਈ ਸਿਕਊਰਿਟੀ ਨੰਬਰ ਪਲੇਟ ਲਗਾਉਣ ਨੂੰ ਯਕੀਨੀ ਬਣਾਉਣ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply