ਪਹਿਲੀ ਵਾਰ ” ਹੁਸ਼ਿਆਰਪੁਰ ਚ 60 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਅਤੇ 45 ਤੋਂ 59 ਸਾਲ ਤੱਕ ਦੇ ਵੱਖ-ਵੱਖ ਬੀਮਾਰੀਆਂ ਤੋਂ ਗ੍ਰਸਤ ਲੋਕਾਂ ਦੀ ਟੀਕਾਕਰਨ ਲਈ ਰਜਿਸਟਰੇਸ਼ਨ ਹੁਣ ਏਨਾ ਸੇਵਾ ਕੇਂਦਰਾਂ ਰਾਹੀਂ

ਕੋਵਿਡ ਵੈਕਸੀਨ ਲਈ ਸੇਵਾ ਕੇਂਦਰਾਂ ਰਾਹੀਂ ਵੀ ਕਰਾਈ ਜਾ ਸਕੇਗੀ ਰਜਿਸਟਰੇਸ਼ਨ : ਅਮਿਤ ਕੁਮਾਰ ਪੰਚਾਲ
ਜ਼ਿਲ੍ਹੇ ਦੇ 25 ਸੇਵਾ ਕੇਂਦਰਾਂ ’ਚ ਰਜਿਸਟਰੇਸ਼ਨ ਦੀ ਸ਼ੁਰੂਆਤ, ਸਿਵਲ ਹਸਪਤਾਲ ਹੁਸ਼ਿਆਰਪੁਰ ਸਮੇਤ 17 ਸਰਕਾਰੀ ਅਤੇ 7 ਪ੍ਰਾਈਵੇਟ ਹਸਪਤਾਲਾਂ ’ਚ ਹੋਵੇਗਾ ਕੋਵਿਡ ਦੀ ਰੋਕਥਾਮ ਲਈ ਟੀਕਾਕਰਨ
ਤੀਜੇ ਪੜਾਅ ਤਹਿਤ 451 ਸੀਨੀਅਰ ਸਿਟੀਜਨਜ਼ ਅਤੇ 45 ਕੋਮੋਰਵਿਡ ਵਿਅਕਤੀਆਂ ਦਾ ਹੋ ਚੁਕੈ ਟੀਕਾਕਰਨ
ਹੁਸ਼ਿਆਰਪੁਰ, 3 ਮਾਰਚ (ਆਦੇਸ਼ ): ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸ਼ੁਰੂ ਹੋਏ ਕੋਵਿਡ ਵੈਕਸੀਨ ਦੇ ਤੀਜੇ ਪੜਾਅ ਦੌਰਾਨ 60 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਅਤੇ 45 ਤੋਂ 59 ਸਾਲ ਤੱਕ ਦੇ ਵੱਖ-ਵੱਖ ਬੀਮਾਰੀਆਂ ਤੋਂ ਗ੍ਰਸਤ ਲੋਕਾਂ ਦੀ ਟੀਕਾਕਰਨ ਲਈ ਰਜਿਸਟਰੇਸ਼ਨ ਹੁਣ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਰਾਹੀਂ ਵੀ ਹੋ ਸਕੇਗੀ।
ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਪੋਰਟਲ ਕੋਵਿਨ 2.0 ’ਤੇ ਆਪਣੇ-ਆਪ ਨੂੰ ਰਜਿਸਟਰ ਕਰਨ ਤੋਂ ਅਸਮਰੱਥ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਇਹ ਰਜਿਸਟਰੇਸ਼ਨ ਜ਼ਿਲ੍ਹੇ ਦੇ 25 ਸੇਵਾ ਕੇਂਦਰਾਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਲਈ ਬਿਨੈਕਾਰ ਨੂੰ ਉਮਰ ਦੇ ਸਬੂਤ ਵਜੋਂ ਆਪਣਾ ਫੋਟੋ ਆਈ.ਡੀ. ਕਾਰਡ ਲਿਆਉਣਾ ਪਵੇਗਾ ਅਤੇ ਜੇਕਰ ਕੋਈ ਵਿਅਕਤੀ ਕਿਸੇ ਬੀਮਾਰੀ ਤੋਂ ਗ੍ਰਸਤ ਹੈ ਤਾਂ ਉਸ ਨੂੰ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵਲੋਂ ਇਸ ਸਬੰਧੀ ਦਿੱਤਾ ਸਰਟੀਫਿਕੇਟ ਦੇਣਾ ਪਵੇਗਾ ਜਿਸ ਉਪਰੰਤ ਉਸ ਦੀ ਰਿਹਾਇਸ਼ ਨੇੜਲੇ ਟੀਕਾਕਰਨ ਸੈਂਟਰ ਲਈ ਰਜਿਸਟਰੇਸ਼ਨ ਹੋ ਸਕੇਗੀ।


ਟੀਕਾਕਰਨ ਸੈਂਟਰਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਪੁਲਿਸ ਲਾਈਨ ਹਸਪਤਾਲ, ਸਿਵਲ ਹਸਪਤਾਲ ਦਸੂਹਾ ਸਮੇਤ ਜ਼ਿਲ੍ਹੇ ਵਿੱਚ 17 ਸਰਕਾਰੀ ਸੈਂਟਰਾਂ ਜਿਨ੍ਹਾਂ ਵਿੱਚ ਸੀ.ਐਚ.ਸੀ. ਬੀਨੇਵਾਲ, ਭੌਲ ਕਲੋਤਾ, ਮੰਡ ਭੰਡੇਰ, ਹਾਜੀਪੁਰ, ਟਾਂਡਾ, ਹਾਰਟਾ ਬੱਡਲਾ, ਬੁੱਢਾਬੜ, ਭੂੰਗਾ, ਸਿਵਲ ਹਸਪਤਾਲ ਗੜ੍ਹਸ਼ੰਕਰ, ਮੁਕੇਰੀਆਂ ਤੋਂ ਇਲਾਵਾ ਪੀ.ਐਚ.ਸੀ. ਚੱਕੋਵਾਲ, ਪੋਸੀ ਅਤੇ ਪਾਲਦੀ ਵਿੱਚ ਟੀਕਾਕਰਨ ਜਾਰੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 7 ਪ੍ਰਾਈਵੇਟ ਹਸਪਤਾਲਾਂ ਵਿਖੇ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ ਜਿਨ੍ਹਾਂ ਵਿੱਚ ਆਈ.ਵੀ. ਹਸਪਤਾਲ ਹੁਸ਼ਿਆਰਪੁਰ, ਅਮਨ ਹਸਪਤਾਲ, ਮੋਦੀ ਹਸਪਤਾਲ, ਸੈਂਟਰਲ ਹਸਪਤਾਲ, ਨਾਰਦ ਹਸਪਤਾਲ, ਜੇ.ਜੇ. ਹਸਪਤਾਲ ਚਿਲਡਰਨ ਅਤੇ ਵੂਮੈਨ ਵੈਲਨੈਸ ਸੈਂਟਰ ਹੁਸ਼ਿਆਰਪੁਰ ਤੋਂ ਇਲਾਵਾ ਐਸ.ਐਸ. ਮੈਡੀ ਸਿਟੀ ਤਲਵਾੜਾ ਰੋਡ, ਮੁਕੇਰੀਆਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋੜ ਅਨੁਸਾਰ ਹੋਰ ਪ੍ਰਾਈਵੇਟ ਅਦਾਰਿਆਂ ਵਿੱਚ ਵੀ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ।
ਲੋਕਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਦੀ ਅਪੀਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਦੀ ਰੋਕਥਾਮ ਲਈ ਮੌਜੂਦਾ ਸਮੇਂ ਇਹ ਟੀਕਾਕਰਨ ਅਤਿ ਜ਼ਰੂਰੀ ਹੈ ਜਿਸ ਲਈ ਲੋਕਾਂ ਨੂੰ ਆਪੋ-ਆਪਣੇ ਰਜਿਸਟਰੇਸ਼ਨ ਕਰਾ ਕੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਤੀਜੇ ਪੜਾਅ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ 451 ਸੀਨੀਅਰ ਸਿਟੀਜਨ ਅਤੇ 45 ਕੋਮੋਰਵਿਡ (ਵੱਖ-ਵੱਖ ਬੀਮਾਰੀਆਂ ਤੋਂ ਗ੍ਰਸਤ) ਵਿਅਕਤੀਆਂ ਦੇ ਕੋਵਿਡ ਵੈਕਸੀਨ ਲੱਗ ਚੁੱਕੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply